ਨਿਊਜ਼ੀਲੈਂਡ ਦੇ ਕ੍ਰਾਇਸਟਰਚਰ ਵਿੱਚ ਪਿਛਲੇ ਹਫ਼ਤੇ ਦੋ ਮਸਜਿਦਾਂ ‘ਤੇ ਗੋਲ਼ੀਬਾਰੀ ਕਰਨ ਵਾਲੇ ਦਹਿਸ਼ਤਗਰਦ ਬਾਰੇ ਵੱਡਾ ਖੁਲਾਸਾ ਹੋਇਆ ਹੈ। ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਕਿਹਾ ਹੈ ਹਮਲਾਵਰ ਤੀਜੇ ਨਿਸ਼ਾਨੇ ਵੱਲ ਵੱਧ ਰਿਹਾ ਸੀ। ਬੁਸ਼ ਨੇ ਦੱਸਿਆ ਕਿ 28 ਸਾਲਾ ਹਮਲਾਵਰ ਬ੍ਰੈਂਟਨ ਟੈਰੰਟ ਦੋ ਮਸਜਿਦਾਂ ‘ਚ ਗੋਲ਼ੀਬਾਰੀ ਕਰਨ ਮਗਰੋਂ ਆਪਣੇ ਤੀਜੇ ਨਿਸ਼ਨੇ ਵੱਲ ਵੱਧ ਰਿਹਾ ਸੀ। ਪੁਲਿਸ ਨੇ ਉਸ ਨੂੰ 21 ਮਿੰਟਾਂ ਵਿੱਚ ਕਾਬੂ ਕਰ ਲਿਆ ਸੀ।
ਮਾਈਕ ਬੁਸ਼ ਨੇ ਦੱਸਿਆ ਕਿ ਪੁਲਿਸ ਪਾਰਟੀ ਪਹਿਲੀ ਜਾਣਕਾਰੀ ਮਿਲਣ ਤੋਂ ਪੰਜ ਮਿੰਟ 39 ਸੈਕੰਡ ਦੇ ਅੰਦਰ ਅੰਦਰ ਮੌਕੇ ‘ਤੇ ਪਹੁੰਚ ਗਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਨੇ ਹਮਲਾਵਰ ਦੀ ਗੱਡੀ ਵਿੱਚ ਆਪਣੀ ਕਾਰ ਮਾਰ ਕੇ ਉਸ ਨੂੰ ਰੋਕਿਆ ਸੀ, ਜਦ ਉਹ ਤੀਜੇ ਹਮਲੇ ਵੱਲ ਵੱਧ ਰਿਹਾ ਸੀ। ਹਾਲਾਂਕਿ, ਪੁਲਿਸ ਨੇ ਇਹ ਸਾਫ ਨਹੀਂ ਕੀਤਾ ਕਿ ਉਹ ਕਿਸ ਥਾਂ ਹਮਲਾ ਕਰਨ ਦੀ ਤਾਕ ਵਿੱਚ ਸੀ।
ਜੇਕਰ ਉਸ ਨੂੰ ਸਮਾਂ ਰਹਿੰਦੇ ਨਾ ਰੋਕਿਆ ਜਾਂਦਾ ਤਾਂ ਬ੍ਰੈਂਟਨ ਟੈਰੰਟ ਹੋਰ ਵੀ ਵੱਧ ਜਾਨੀ ਨੁਕਸਾਨ ਕਰ ਸਕਦਾ ਸੀ। ਬੀਤੀ 15 ਮਾਰਚ ਨੂੰ ਅਲ-ਨੂਰ ਤੇ ਲਿਨਵੁੱਡ ‘ਚ ਆਸਟ੍ਰੇਲੀਆਈ ਮੂਲ ਦੇ 28 ਸਾਲਾ ਬ੍ਰੈਂਟਨ ਟੈਰੰਟ ਨੇ ਅੰਨ੍ਹੇਵਾਹ ਗੋਲ਼ੀਆਂ ਵਰ੍ਹਾ ਦਿੱਤੀਆਂ ਸਨ। ਇਸ ਗੋਲ਼ੀਬਾਰੀ ਵਿੱਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜਣੇ ਜ਼ਖ਼ਮੀ ਹਨ।
ਤਾਜਾ ਜਾਣਕਾਰੀ