ਆਈ ਤਾਜਾ ਵੱਡੀ ਖਬਰ
ਆਮ ਤੌਰ ਤੇ ਅਸੀਂ ਆਪਣੇ ਘਰਾਂ ਵਿੱਚ ਵਧੀਆ ਫਰਨੀਚਰ ਲਗਾਉਣਾ ਪਸੰਦ ਕਰਦੇ ਹਾਂ l ਲੋਕ ਘਰ ਵਿੱਚ ਅਜਿਹੀ ਹਰ ਇੱਕ ਸੁੱਖ ਸਹੂਲਤ ਦੀ ਚੀਜ਼ ਲਿਆਉਣਾ ਚਾਹੁੰਦੇ ਆਂ ਜੋ ਦੇਖਣ ਦੇ ਵਿੱਚ ਵੀ ਆਕਰਸ਼ਿਤ ਲੱਗੇ ਤੇ ਉਸਦਾ ਫਾਇਦਾ ਵੀ ਸਾਨੂੰ ਚੰਗਾ ਹੋਵੇ l ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ, ਇਨਾਂ ਚੀਜ਼ਾਂ ਦੀ ਪਸੰਦ ਵੀ ਬਦਲ ਰਹੀ l ਹੁਣ ਬਾਜ਼ਾਰਾਂ ਦੇ ਵਿੱਚ ਇੱਕ ਤੋਂ ਇੱਕ ਵਧੀਆ ਸਮਾਨ ਆ ਚੁੱਕਿਆ ਹੈ, ਜਿਸ ਨੂੰ ਖਰੀਦ ਕੇ ਲੋਕ ਆਪਣੇ ਘਰ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਪਰ ਤੁਸੀਂ ਕਦੇ ਸੋਚਿਆ ਹੈ ਕਿ ਘਰ ਵਿੱਚ ਪਇਆ ਫਰਨੀਚਰ ਸੋਫਾ ਜਾਂ ਗੱਦੇ ਕੋਈ ਇਨਸਾਨ ਖਾ ਸਕਦਾ ਹੈ, ਪੜ੍ਹ ਕੇ ਹੈਰਾਨੀ ਹੋ ਰਹੀ ਹੈ ਨਾ, ਪਰ ਅਜਿਹਾ ਹੋ ਚੁੱਕਿਆ ਹੈ l ਦਰਅਸਲ ਇੱਕ ਬੱਚੀ ਸੋਫਾ, ਸ਼ੀਸ਼ਾ ਤੇ ਘਰ ਦਾ ਸਾਰਾ ਫਰਨੀਚਰ ਖਾ ਜਾਂਦੀ ਹੈ l ਦੱਸ ਦੀਏ ਕਿ ਇੱਕ ਰਿਪੋਰਟ ਮੁਤਾਬਕ ਇੱਕ 3 ਸਾਲ ਦੀ ਬੱਚੀ ਨੂੰ ਅਜੀਬ ਬੀਮਾਰੀ ਹੈ, ਇਸ ਬਿਮਾਰੀ ਕਾਰਨ ਇਹ ਬੱਚੀ ਘਰ ‘ਚ ਮੌਜੂਦ ਕਿਸੇ ਵੀ ਚੀਜ਼ ਨੂੰ ਖਾ ਲੈਂਦੀ ਹੈ।
ਇਹ ਚੀਜ਼ਾਂ ਖਾਣ ਪੀਣ ਵਾਲੀਆਂ ਨਹੀਂ ਸਗੋਂ ਘਰ ਵਿੱਚ ਪਿਆ ਸੋਫਾ, ਚਟਾਈ, ਰਜਾਈ ਅਤੇ ਸ਼ੀਸ਼ਾ ਵੀ ਹੋ ਸਕਦਾ ਹੈ। ਗੱਲ ਅਜੀਬ ਲੱਗ ਸਕਦੀ ਹੈ, ਪਰ ਅਸਲ ‘ਚ ਵਿੰਟਰ ਨਾਂ ਦੀ ਬੱਚੀ ਆਪਣੇ ਆਪ ਨੂੰ ਕੁਝ ਵੀ ਖਾਣ ਤੋਂ ਰੋਕ ਨਹੀਂ ਪਾਉਂਦੀ, ਕਈ ਵਾਰ ਤਾਂ ਉਹ ਅਜਿਹੀਆਂ ਖ਼ਤਰਨਾਕ ਚੀਜ਼ਾਂ ਖਾਣ ਦੀ ਹੱਦ ਤੱਕ ਵੀ ਚਲੀ ਜਾਂਦੀ ਹੈ ਜੋ ਉਸ ਦੀ ਜਾਨ ਲਈ ਖਤਰਾ ਬਣ ਸਕਦੀਆਂ ਹਨ l ਜਿਸ ਕਾਰਨ ਇਸ ਬੱਚੀ ਦੀ ਸਮੱਸਿਆ ਵੀ ਵੱਧ ਚੁੱਕੀ ਹੈ ਤੇ ਮਾਪੇ ਵੀ ਇਸ ਬਿਮਾਰੀ ਨੂੰ ਲੈ ਕੇ ਪਰੇਸ਼ਾਨ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਟੈਸੀ ਏਹਰਨੇ ਨਾਂ ਦੀ 25 ਸਾਲਾ ਔਰਤ ਦੀ ਸਮੱਸਿਆ ਇਹ ਹੈ ਕਿ ਉਸ ਦੀ 3 ਸਾਲ ਦੀ ਧੀ ਘਰ ਵਿੱਚ ਉਪਲਬਧ ਕੋਈ ਵੀ ਚੀਜ਼ ਖਾ ਲੈਂਦੀ ਹੈ।
ਵਿੰਟਰ ਨਾਂ ਦੀ ਬੱਚੀ ਘਰ ਦੀਆਂ ਕੰਧਾਂ ਤੋਂ ਪਲਾਸਟਰ ਖੁਰਚ ਕੇ ਖਾਂਦੀ ਹੈ, ਸੋਫੇ ਦਾ ਫੈਬਰਿਕ ਅਤੇ ਅੰਦਰਲੇ ਸਪੰਜ ਨੂੰ ਵੀ ਖਾਂਦੀ ਹੈ। ਇੰਨਾ ਹੀ ਨਹੀਂ ਉਹ ਲੱਕੜ ਦੇ ਫਰਨੀਚਰ ਅਤੇ ਕੱਚ ਨੂੰ ਵੀ ਖਾਣ ਦੀ ਕੋਸ਼ਿਸ਼ ਕਰਨ ਲੱਗਦੀ ਹੈ। ਇਨਾ ਹੀ ਨਹੀਂ ਜਦੋਂ ਰਾਤ ਸਮੇਂ ਇਸ ਬੱਚੀ ਦੀ ਜਾਨ ਖੁੱਲ ਜਾਂਦੀ ਹੈ ਤਾਂ, ਉਹ ਆਪਣਾ ਕੰਬਲ ਜਾਂ ਬਿਸਤਰਾ ਵੀ ਚਬਾਉਣ ਲੱਗ ਪੈਂਦੀ ਹੈ। ਚੰਗੀ ਗੱਲ ਇਹ ਹੈ ਕਿ ਇਸ ਕੋਸ਼ਿਸ਼ ਵਿੱਚ ਬੱਚੀ ਨੂੰ ਕਦੇ ਵੀ ਕੋਈ ਗੰਭੀਰ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਖਾਣ-ਪੀਣ ਦਾ ਡਿਸਆਰਡਰ ਹੈ, ਜਿਸ ਨੂੰ ‘ਪਿਕਾ ਕਿਹਾ ਜਾਂਦਾ ਹੈ।
ਇਸ ਬੀਮਾਰੀ ਤੋਂ ਪੀੜਤ ਵਿਅਕਤੀ ਨੂੰ ਅਜਿਹੀਆਂ ਚੀਜ਼ਾਂ ਖਾਣ ਦੀ ਇੱਛਾ ਹੁੰਦੀ ਹੈ ਜੋ ਖਾਣ ਯੋਗ ਨਹੀਂ ਹੁੰਦੀਆਂ। ਇਹੀ ਕਾਰਨ ਹੈ ਕਿ ਬੱਚਾ ਕੁਝ ਵੀ ਖਾਣ ਲਈ ਤਿਆਰ ਰਹਿੰਦਾ ਹੈ। ਫਿਲਹਾਲ ਇਸ ਬਿਮਾਰੀ ਦੇ ਪਤਾ ਲੱਗਣ ਤੋਂ ਬਾਅਦ ਹੁਣ ਇਸ ਬੱਚੀ ਦਾ ਇਲਾਜ ਚਲਦਾ ਪਿਆ ਹੈ , ਪਰ ਇਸ ਦੁਰਲਭ ਬਿਮਾਰੀ ਕਾਰਨ ਅਜਿਹੇ ਲੱਛਣ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।
ਤਾਜਾ ਜਾਣਕਾਰੀ