ਆਈ ਤਾਜਾ ਵੱਡੀ ਖਬਰ
ਅੱਜ ਕੱਲ ਛੋਟੇ ਛੋਟੇ ਬੱਚੇ ਮੋਬਾਇਲ ਫੋਨਾਂ ਦੇ ਆਦੀ ਹੋ ਚੁੱਕੇ ਹਨ l ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿੱਥੇ ਬੱਚੇ ਮੋਬਾਇਲ ਤੋਂ ਬਿਨਾਂ ਨਾ ਤਾਂ ਕੁਝ ਖਾਂਦੇ ਨੇ ਤੇ ਨਾ ਹੀ ਕੁਝ ਪੀਂਦੇ ਹਨ l ਕਈ ਵਾਰ ਬੱਚੇ ਮੋਬਾਇਲ ਫੋਨਾਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਵੇਖ ਕੇ ਕਰਨੀਆਂ ਸ਼ੁਰੂ ਕਰ ਦਿੰਦੇ ਹਨ, ਜਿਹੜੀਆਂ ਉਨਾਂ ਦੇ ਆਉਣ ਵਾਲੇ ਭਵਿੱਖ ਦੇ ਲਈ ਕਾਫੀ ਖਤਰਨਾਕ ਸਾਬਤ ਹੁੰਦੀਆਂ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਪੰਜ ਸਾਲਾਂ ਦੀ ਬੱਚੀ ਮੋਬਾਇਲ ਫੋਨ ਉੱਪਰ ਕਾਰਟੂਨ ਵੇਖ ਰਹੀ ਸੀ ਕਿ ਇਸੇ ਦੌਰਾਨ ਉਸ ਦੀ ਅਚਾਨਕ ਮੌਤ ਹੋ ਗਈ l
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਚੁੱਕੇ ਹਨ l ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ l ਜਿੱਥੇ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ‘ਚ ਕਾਮਿਨੀ ਨਾਂ ਦੀ 5 ਸਾਲਾ ਬੱਚੀ ਦੀ ਆਪਣੇ ਮਾਪਿਆਂ ਦੇ ਮੋਬਾਈਲ ਫੋਨ ਦੇ ਵਿੱਚ ਲਗਾਤਾਰ ਕਾਰਟੂਨ ਵੇਖ ਰਹੀ ਸੀ ਕਿ ਇਸੇ ਦੌਰਾਨ ਇਸ ਬੱਚੀ ਨੂੰ ਦਿਲ ਦਾ ਦੌਰਾ ਪਿਆ l ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਬੱਚੀ ਬਿਸਤਰ ‘ਤੇ ਆਪਣੀ ਮਾਂ ਦੇ ਨਾਲ ਲੇਟੀ ਹੋਈ ਕਾਰਟੂਨ ਦੇਖ ਰਹੀ ਸੀ, ਉਦੋਂ ਉਹ ਅਚਾਨਕ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮਾਂ ਦੇ ਵੱਲੋਂ ਉਸ ਨੂੰ ਬਾਰ-ਬਾਰ ਹਿਲਾਇਆ ਗਿਆ, ਜਦੋਂ ਬੱਚੀ ਨਹੀਂ ਉੱਠੀ ਤਾਂ, ਉਸ ਨੂੰ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ l
ਉਥੇ ਹੀ ਡਾ. ਧਰੁਵੇਂਦਰ ਕੁਮਾਰ ਨੇ ਇਸ ਸਬੰਧੀ ਗੱਲਬਾਤਂ ਹੋਇਆਂ ਦੱਸਿਆ ਕਿ ਬੱਚੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮ੍ਰਿਤਕਾ ਕਾਮਿਨੀ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ। 30 ਜਨਵਰੀ ਨੂੰ ਉਸ ਦਾ 5ਵਾਂ ਜਨਮਦਿਨ ਮਨਾਇਆ ਜਾਣਾ ਸੀ।
ਸੋ ਫਿਲਹਾਲ ਇਸ ਮੰਥਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ,ਉੱਥੇ ਹੀ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪੂਰੇ ਘਟਨਾਕ੍ਰਮ ਬਾਰੇ ਪਤਾ ਚੱਲੇਗਾ l
Home ਤਾਜਾ ਜਾਣਕਾਰੀ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਮੋਬਾਇਲ ‘ਤੇ ਕਾਰਟੂਨ ਦੇਖ ਰਹੀ 5 ਸਾਲਾ ਬੱਚੀ ਦੀ ਹੋਈ ਇਸ ਤਰਾਂ ਅਚਾਨਕ ਮੌਤ
ਤਾਜਾ ਜਾਣਕਾਰੀ