BREAKING NEWS
Search

ਹੁਣ CM ਚੰਨੀ ਦੇ ਭਾਣਜੇ ਨੇ ਕਬੂਲ ਲਿਆ ਇਹ – ਸੁਣ ਸਭ ਰਹਿ ਗਏ ਹੈਰਾਨ, ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀ ਸਿਆਸਤ ਵਿੱਚ ਕਾਫੀ ਉਥਲ-ਪੁਥਲ ਵੇਖੀ ਜਾ ਰਹੀ ਹੈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪਾਰਟੀ ਦੀ ਮਜਬੂਤੀ ਵਾਸਤੇ ਦਿਨ ਰਾਤ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਉਥੇ ਹੀ ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਹਸਤੀਆਂ ਵੱਖ ਵੱਖ ਵਿਵਾਦਾਂ ਵਿਚ ਫਸ ਰਹੀਆਂ ਹਨ। ਹਰ ਰੋਜ਼ ਹੀ ਜਿਥੇ ਰਾਜਨੀਤੀ ਨਾਲ ਜੁੜੀਆ ਹੋਈਆਂ ਅਜੇਹੀਆਂ ਵਿਵਾਦ ਗ੍ਰਸਤ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਦਾ ਅਸਰ ਉਨ੍ਹਾਂ ਸਿਆਸੀ ਪਾਰਟੀਆਂ ਉਪਰ ਪੈ ਰਿਹਾ ਹੈ। ਜਿਨ੍ਹਾਂ ਨਾਲ ਜੁੜੇ ਹੋਏ ਵਿਅਕਤੀ ਵੱਖ ਵੱਖ ਦੋਸ਼ਾਂ ਤਹਿਤ ਮੁਜਰਿਮ ਪਾਏ ਗਏ ਹਨ। ਬੀਤੇ ਦਿਨੀ ਮਜੀਠੀਆ ਨੂੰ ਲੈ ਕੇ ਕਾਫ਼ੀ ਵਿਵਾਦ ਸਾਹਮਣੇ ਆਇਆ ਸੀ।

ਉਥੇ ਹੀ ਈ ਡੀ ਦੀ ਟੀਮ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਵੱਲੋਂ ਇਹ ਕਬੂਲ ਕਰ ਲਿਆ ਗਿਆ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਰੇਤ ਦੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੂੰ ਈ ਡੀ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਹੀ ਪੁਛ ਗਿਛ ਵਿੱਚ ਉਸ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਉਸ ਵੱਲੋਂ ਰੇਤ ਮਾਈਨਿੰਗ ਨੂੰ ਸੁਵਿਧਾਜਨਕ ਬਣਾਉਣ ਵਾਸਤੇ, ਤੇ ਇਸ ਤੋਂ ਇਲਾਵਾ ਅਧਿਕਾਰੀਆਂ ਦੇ ਟਰਾਂਸਫ਼ਰ ਕਰਾਉਣ ਲਈ ਵੀ 10 ਕਰੋੜ ਰੁਪਏ ਲਏ ਗਏ ਸਨ। ਉਥੇ ਹੀ ਈਡੀ ਦੀ ਟੀਮ ਵੱਲੋਂ ਜਿੱਥੇ ਵੱਖ ਵੱਖ ਉਸ ਦੇ ਟਿਕਾਣਿਆਂ ਉਪਰ ਛਾਪੇ ਮਾਰੀ ਕੀਤੀ ਗਈ ਹੈ ਅਤੇ ਉਸ ਤੋਂ ਭਾਰੀ ਮਾਤਰਾ ਵਿੱਚ ਨਗਦੀ ਬਰਾਮਦ ਕੀਤੀ ਗਈ ਹੈ।

ਉਸ ਨੂੰ ਲੈ ਕੇ ਵੀ ਉਸ ਵੱਲੋਂ ਕਬੂਲ ਕੀਤਾ ਗਿਆ ਹੈ ਕਿ ਉਹ ਸਾਰੀ ਰਕਮ ਉਸ ਦੀ ਹੈ। ਟੀਮ ਵੱਲੋਂ 18 ਜਨਵਰੀ ਨੂੰ ਉਸ ਦੇ ਮੁਹਾਲੀ ਅਤੇ ਲੁਧਿਆਣੇ ਦੇ ਠਿਕਾਣਿਆਂ ਤੋਂ ਇਹ ਰਕਮ ਬਰਾਮਦ ਕੀਤੀ ਗਈ ਸੀ। ਜਿੱਥੇ ਹੁਣ ਉਸ ਵੱਲੋਂ ਰੇਤੇ ਦੀ ਮਾਈਨਿੰਗ ਦੇ ਬਦਲੇ ਅਤੇ ਅਧਿਕਾਰੀਆਂ ਦੇ ਟਰਾਂਸਫਰ ਕਰਨ ਬਦਲੇ 10 ਕਰੋੜ ਰੁਪਏ ਵਸੂਲਣ ਦਾ ਆਪਣਾ ਗੁਨਾਹ ਕਬੂਲ ਕਰ ਲਿਆ ਗਿਆ ਹੈ। ਉੱਥੇ ਹੀ ਕਾਂਗਰਸ ਸਰਕਾਰ ਫਿਰ ਤੋਂ ਵਿਵਾਦਾਂ ਵਿਚ ਫਸ ਗਈ ਹੈ।



error: Content is protected !!