ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਜਿਹਾ ਕੋਈ ਇਨਸਾਨ ਨਹੀਂ, ਜੋ ਬੁੱਢਾ ਹੋਣਾ ਚਾਹੁੰਦਾ ਹੋਵੇ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਹਮੇਸ਼ਾ ਜਵਾਨ ਰਹੋ ਤੇ ਤੁਹਾਡੀ ਉਮਰ ਵਧ ਜਾਵੇ, ਤਾਂ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਇਕ ਨਵੀਂ ਤਕਨੀਕ ਦੀ ਖੋਜ ਕੀਤੀ ਗਈ ਹੈ। ਜਿਸ ਨਾਲ ਲੋਕ ਜਿਥੇ ਜਵਾਨ ਰਹਿਣਗੇ, ਉਥੇ 150 ਸਾਲ ਤੱਕ ਆਰਾਮ ਨਾਲ ਜੀ ਸਕਣਗੇ।
ਦਰਅਸਲ, ਹਾਰਵਰਡ ਪ੍ਰੋਫੈਸਰ ਡੇਵਿਡ ਸਿਨਕਲੇਅਰ ਅਤੇ ਨਿਊ ਸਾਊਥ ਵੈਲਥ ਦੇ ਵਿਗਿਆਨੀਆਂ ਨੇ ਇਕ ਨਵੀਂ ਤਕਨੀਕ ਵਿਕਸਤ ਕੀਤੀ ਹੈ। ਜਿਸ ਦੀ ਮਦਦ ਨਾਲ ਤੁਸੀਂ ਬੜੀ ਹੌਲੀ ਹੌਲੀ ਬੁੱਢੇ ਹੋਵੋਗੇ। ਇਨ੍ਹਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਿਚ ਕੋਸ਼ਕਾਵਾਂ ਦੀ ਰੀਪ੍ਰੋਗਰਾਮਿੰਗ ਕੀਤੀ ਜਾਵੇਗੀ।
ਇਸ ਨਾਲ ਲੋਕਾਂ ਨੂੰ ਨਾ ਸਿਰਫ ਆਪਣੇ ਅੰਗਾਂ ਨੂੰ ਨਵੇਂ ਸਿਰੇ ਤੋਂ ਗ੍ਰੋਥ ਕਰਨ ਵਿਚ ਮਦਦ ਮਿਲੇਗੀ। ਬਲਕਿ ਪੈਰਾਲਾਇਜ਼ਡ ਲੋਕ ਫਿਰ ਚੱਲ ਸਕਣਗੇ। ਇਸ ਖੋਜ ਦਾ ਮਨੁੱਖ ਉਤੇ ਪ੍ਰੀਖਣ 2 ਸਾਲ ਵਿਚ ਸ਼ੁਰੂ ਹੋ ਜਾਵੇਗਾ। ਇਸ ਖੋਜ ਵਿਚ ਪਾਇਆ ਗਿਆ ਹੈ ਕਿ ਚੂਹਿਆਂ ਨੂੰ ਵਿਟਾਮਿਨ ਬੀ ਡੇਰਿਵੈਟਿਵ ਪਿਲਸ ਦੇ ਕੇ ਉਨ੍ਹਾਂ ਦਾ ਜੀਵਨ ਕਾਲ 10 ਫੀਸਦੀ ਵਧਾਇਆ ਜਾ ਸਕਦਾ ਹੈ।
ਇਸ ਨਵੀਂ ਤਕਨੀਕ ਵਿਚ ਮਾਲੱਕਯੂਲ ਨਾਏਕੋਟਿਨਾਮਾਇਡ ਡਿਨੁਕਲੇਟਾਇਡ (ਡੀਏਐਨ) ਦਾ ਵਿਗਿਆਨ ਕੰਮ ਕਰਦਾ ਹੈ। ਇਹ ਮਾਨਵ ਸਰੀਰ ਵਿਚ ਊਰਜਾ ਪੈਦਾ ਕਰਨ ਲਈ ਸਹਾਈ ਮੰਨਿਆ ਜਾਂਦਾ ਹੈ। ਇਸ ਰਸਾਇਣ ਦਾ ਇਸਤੇਮਾਲ ਪਹਿਲਾਂ ਹੀ ਪਾਕਿਰਨਸਨ ਰੋਗ ਤੇ ਜੇਟ ਲੈਗ ਨਾਲ ਲੜਨ ਵਿਚ ਕੀਤਾ ਜਾ ਚੁੱਕਾ ਹੈ।
ਇਹ ਗੋਲੀ ਆਮ ਲੋਕਾਂ ਨੂੰ ਕਿਵੇਂ ਤੇ ਕਦੋਂ ਮਿਲੇਗੀ, ਰਿਪੋਰਟ ਮੁਤਾਬਕ 5 ਸਾਲ ਵਿਚ ਇਸ ਦਾ ਇਸਤੇਮਾਲ ਆਮ ਕਰ ਦਿੱਤਾ ਜਾਵੇਗਾ। ਇਸ ਦੀ ਕੀਮਤ ਇਕ ਕੱਪ ਕੌਫ਼ੀ ਜਿੰਨੀ ਹੈ। ਇਸ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਡੇਢ ਸਾਲ ਪਹਿਲਾਂ ਇਹ ਗੋਲੀ ਲਈ ਸੀ, ਤੇ ਹੁਣ ਉਹ ਵੱਡੀ ਤੋਂ ਵੱਡੀ ਖੇਡ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਵਾਇਰਲ