BREAKING NEWS
Search

ਹੁਣ ਬੋਲੀਵੁਡ ਦੀ ਇਸ ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੋਰੋਨਾ ਕੀਤੀ ਇਹ ਅਪੀਲ

ਇਸ ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੋਰੋਨਾ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਫੜਦੋਲ ਮਚਾਇਆ ਹੋਇਆ ਹੈ ਲੋਕ ਧੜਾ ਧੜ ਇਸ ਦੇ ਪੌਜੇਟਿਵ ਹੋ ਰਹੇ ਹਨ ਅਤੇ ਕਈ ਲੋਕਾਂ ਦੀ ਤਾਂ ਇਸਦੀ ਵਜ੍ਹਾ ਨਾਲ ਜਾਨ ਵੀ ਜਾ ਰਹੀ ਹੈ। ਬੋਲੀਵੁਡ ਦੇ ਵਿਚ ਵੀ ਕਾਫੀ ਸਟਾਰ ਇਸਦੇ ਪੌਜੇਟਿਵ ਆ ਰਹੇ ਹਨ ਅਤੇ ਕੁਝ ਕ ਦੀ ਤਾਂ ਜਾਨ ਵੀ ਇਸਦੀ ਵਜ੍ਹਾ ਨਾਲ ਚਲੀ ਗਈ ਹੈ। ਹੁਣ ਇਕ ਹੋਰ ਖਬਰ ਆ ਰਹੀ ਹੈ ਬੋਲੀਵੁਡ ਦੀ ਮਸ਼ਹੂਰ ਅਦਕਾਰਾ ਨੂੰ ਵੀ ਕੋਰੋਨਾ ਹੋ ਗਿਆ ਹੈ।

ਅਦਾਕਾਰਾ ਨਤਾਸ਼ਾ ਸੂਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੇ ਬਾਰੇ ਵਿਚ ਖੁਦ ਓਹਨਾ ਨੇ ਜਾਣਕਾਰੀ ਦਿੱਤੀ ਹੈ ਅਤੇ ਅਪੀਲ ਕੀਤੀ ਹੈ ਕੇ ਜਿਹੜੇ ਲੋਕ ਵੀ ਮੇਰੇ ਸੰਪਰਕ ਵਿਚ ਆਏ ਹਨ ਪਿਛਲੇ ਕੁਝ ਦਿਨਾਂ ਚ ਉਹ ਆਪਣਾ ਟੈਸਟ ਕਰਵਾ ਲੈਣ ਅਤੇ ਰਿਪੋਰਟ ਆਉਣ ਤਕ ਇਕਾਂਤਵਾਸ ਵਿਚ ਹੀ ਰਹਿਣ।

ਉਨ੍ਹਾਂ ਆਪਣੀ ਆਉਣ ਵਾਲੀ ਥ੍ਰਿਲਰ ਸ਼ੋਅ ਡੇਂਜਰਸ ਦੇ ਪ੍ਰਮੋਸ਼ਨ ਛੱਡਣੀ ਪਵੇਗੀ। ਨਤਾਸ਼ਾ ਨੇ ਦੱਸਿਆ ਕਿ ਉਹ ਪਹਿਲੀ ਅਗਸਤ ਤੋਂ ਬਿਮਾਰ ਹੈ। ਨਤਾਸ਼ਾ ਅਗਸਤ ਦੀ ਸ਼ੁਰੂਆਤ ‘ਚ ਕੁਝ ਜ਼ਰੂਰੀ ਕੰਮ ਦੇ ਸਿਲਸਿਲੇ ‘ਚ ਪੁਣਾ ਗਈ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੋਂ ਹੀ ਕੋਰੋਨਾ ਵਾਇਰਸ ਹੋਇਆ ਹੈ। ਨਤਾਸ਼ਾ ਨੇ ਕਿਹਾ ‘ਮੈਨੂੰ ਲੱਗਦਾ ਹੈ ਕਿ ਮੈਂ ਇਹ ਵਾਇਰਸ ਆਪਣੀ ਭੈਣ ਰੁਪਾਲੀ ਤੇ ਦਾਦੀ ਨੂੰ ਦਿੱਤਾ ਹੈ।’

ਨਤਾਸ਼ਾ ਨੇ ਕਿਹਾ ‘ਉਹ ਬਿਮਾਰ ਹੈ ਪਰ ਹੌਲ਼ੀ-ਹੌਲ਼ੀ ਸਭ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਇਹ ਅਜੀਬ ਇਤਫਾਕ ਹੈ ਕਿ ਮੈਨੂੰ ਮੇਰੀ ਫਿਲਮ ਡੇਂਜਰਸ ਦੀ ਪ੍ਰਮੋਸ਼ਨ ਤੋਂ ਦੂਰ ਰਹਿਣਾ ਪਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।’ਨਤਾਸ਼ਾ ਨੇ ਕਿਹਾ ‘ਮੈਂ ਮੇਰੇ ਸਹਿ ਕਲਾਕਾਰ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗ੍ਰੋਵਰ ਨਾਲ ਫਿਲਮ ਦੀ ਪ੍ਰਮੋਸ਼ਨ ‘ਚ ਹਿੱਸਾ ਲੈਣ ਲਈ ਬਹੁਤ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੀ ਸੀ। ਪਰ ਹੁਣ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਸੰਭਵ ਨਹੀਂ ਹੋਵੇਗਾ।’

ਨਤਾਸ਼ਾ ਨੇ ਕਿਹਾ ‘ਰੱਬ ਦੀ ਕਿਰਪਾ ਨਾਲ ਮੈਂ ਜਲਦ ਠੀਕ ਹੋ ਜਾਵਾਂਗੀ। ਫਿਲਹਾਲ ਮੈਂ ਸਰੀਰਕ ਤੌਰ ‘ਤੇ ਥੱਕੀ ਹੋਈ ਮਹਿਸੂਸ ਕਰ ਰਹੀ ਹਾਂ ਪਰ ਮਾਨਸਿਕ ਤੌਰ ‘ਤੇ ਮੈਂ ਉਤਸ਼ਾਹਿਤ ਹਾਂ ਤੇ ਆਪਣੀ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲਣ ਵਾਲੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੀ ਹਾਂ।’



error: Content is protected !!