ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਹੋਣਗੀਆਂ ਕੀ ਮਾਫ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਸਕੂਲਾਂ ਦੀਆਂ ਫੀਸਾਂ ਮੁਆਫ ਕਰਨ ਮਗਰੋਂ ਹੁਣ ਚਰਚਾ ਛਿੜੀ ਹੈ ਕਿ ਕੀ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਿੱਚ ਵੀ ਰਾਹਤ ਮਿਲੇਗੀ। ਬੇਸ਼ੱਕ ਕੈਪਟਨ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਮਾਮਲਾ ਅਦਾਲਤ ਵਿੱਚ ਉਠਾ ਰਹੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਹਤ ਮਿਲ ਸਕਦੀ ਹੈ।

ਸੂਤਰਾਂ ਮੁਤਾਬਕ ਸਰਕਾਰ ਕੋਈ ਅਜਿਹਾ ਰਸਤਾ ਲੱਭ ਸਕਦੀ ਹੈ ਜਿਸ ਨਾਲ ਸਕੂਲ ਪ੍ਰਬੰਧਕਾਂ ਦਾ ਵੀ ਖਿਆਲ ਰੱਖਿਆ ਜਾ ਸਕੇ ਤੇ ਮਾਪਿਆਂ ਨੂੰ ਵੀ ਰਾਹਤ ਮਿਲ ਸਕੇ। ਇਸ ਲਈ ਜੇਕਰ ਅਗਲੇ ਕੁਝ ਮਹੀਨੇ ਹੋਰ ਸਕੂਲ ਨਹੀਂ ਖੁੱਲ੍ਹਦੇ ਤੇ ਕੋਰੋਨਾ ਕਰਕੇ ਹਾਲਾਤ ਵਿਗੜਦੇ ਹਨ ਤਾਂ ਸਰਕਾਰ ਫੀਸਾਂ ਵਿੱਚ ਰਾਹਤ ਦੇ ਸਕਦੀ ਹੈ।

ਦਰਅਸਲ ਕੋਰੋਨਾ ਕਰਕੇ ਛੁੱਟੀਆਂ ਹੋਣ ਦੇ ਬਾਵਜੂਦ ਪ੍ਰਾਈਵੇਟ ਸਕੂਲ ਮਾਪਿਆਂ ਨੂੰ ਫੀਸਾਂ ਭਰਨ ਲਈ ਮਜਬੂਰ ਕਰ ਰਹੇ ਹਨ। ਮਾਮਲਾ ਅਦਾਲਤ ਵਿੱਚ ਗਿਆ ਤਾਂ ਉੱਥੇ ਵੀ ਫੈਸਲਾ ਪ੍ਰਾਈਵੇਟ ਸਕੂਲ ਦੇ ਹੱਕ ਵਿੱਚ ਆਇਆ। ਇਸ ਕਰਕੇ ਸਰਕਾਰ ਉੱਤੇ ਇਲਜ਼ਾਮ ਲੱਗੇ ਕਿ ਮਾਮਲੇ ਦੀ ਸਹੀ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਗਈ। ਇਸ ਲਈ ਸਰਕਾਰ ਨੇ ਮੁੜ ਹਾਈਕੋਰਟ ਕੋਲ ਪਹੁੰਚ ਕੀਤੀ ਹੈ। ਇਸ ਵੇਲੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਅਦਾਲਤ ਨੇ ਸਕੂਲਾਂ ਵਿੱਚੋਂ ਬੱਚਿਆਂ ਦੇ ਨਾਂ ਕੱਟਣ ਦੀ ਹਦਾਇਤ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਮਾਪਿਆਂ ਤੋਂ ਫੀਸ ਭਰਨ ਲਈ ਪੈਸੇ ਨਹੀਂ, ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇ। ਇਸ ਲਈ ਮਾਮਲਾ ਕਾਫੀ ਗੁੰਝਲਦਾਰ ਬਣ ਗਿਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਮਾਪਿਆਂ ਨੂੰ ਰਾਹਤ ਦੇਣ ਲਈ ਕੋਈ ਠੋਸ ਫੈਸਲਾ ਲੈ ਸਕਦੀ ਹੈ।


ਤਾਜਾ ਜਾਣਕਾਰੀ
ਹੁਣ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਹੋਣਗੀਆਂ ਕੀ ਮਾਫ ਦੇਖੋ
ByadminJuly 26, 2020Comments Off on ਹੁਣ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਹੋਣਗੀਆਂ ਕੀ ਮਾਫ ਦੇਖੋ
Previous Postਹਰਭਨ ਨੂੰ ਦਿੱਤਾ ਬਿਜਲੀ ਨੇ ਵੱਡਾ ਝਟਕਾ ਆ ਗਿਆ ਏਨਾ ਜਿਆਦਾ ਬਿਲ ਕਹਿੰਦਾ ਸਾਰੇ ਮੁਹੱਲੇ ਦਾ ਮੈਨੂੰ ਭੇਜਤਾ
Next Postਤਾਜਾ ਵੱਡੀ ਖਬਰ - ਰਿਹਾਈਸ਼ੀ ਏਰੀਏ ਵਿਚ ਹਵਾਈ ਜਹਾਜ ਹੋਇਆ ਕਰੇਸ਼ , ਹੋਇਆ ਮੌਤ ਦਾ ਤਾਂਡਵ
