ਭਾਰਤ, ਮਿਆਂਮਾਰ ਤੇ ਥਾਈਲੈਂਡ ਨੂੰ ਜੋੜਨ ਵਾਲੇ 1360 ਕਿਲੋਮੀਟਰ ਲੰਬੇ ਹਾਈਵੇਅ ਦੇ ਨਿਰਮਾਣ ‘ਚ ਕਮਾਲ ਦੀ ਇੰਜੀਨੀਅਰਿੰਗ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ।
ਭਾਰਤ ਦੇ ਲਈ ਇਹ ਪੁਲ ਨਾ ਸਿਰਫ ਰਣਨੀਤਿਕ ਬਲਕਿ ਟੂਰਿਜ਼ਮ ਦੇ ਲਿਹਾਜ਼ ਨਾਲ ਵੀ ਫਾਇਦੇਮੰਦ ਸਾਬਿਤ ਹੋਵੇਗਾ। ਨਾਲ ਹੀ ਇਹ ਹਾਈਵੇ ਨਾਰਥ-ਈਸਟ ਦੇ ਵਿਕਾਸ ‘ਚ ਵੀ ਹਿੱਸੇਦਾਰ ਬਣੇਗਾ। ਇਹ ਹਾਈਵੇ ਮਣੀਪੁਰ ਦੇ ਮੋਰੇਹ ਤੋਂ ਮਿਆਂਮਾਰ ਦੇ ਤਾਮੂ ਸ਼ਹਿਰ ਤੱਕ ਜਾਵੇਗਾ।
ਇਸ ਹਾਈਵੇ ਨੂੰ ਤਿੰਨ ਹਿੱਸਿਆਂ ‘ਚ ਬਣਾਇਆ ਜਾ ਰਿਹਾ ਹੈ। ਇਸ ਦੇ ਦੋ ਹਿੱਸਿਆਂ ਦਾ ਨਿਰਮਾਣ ਮਿਆਂਮਾਰ ਸਰਕਾਰ ਕਰ ਰਹੀ ਹੈ। ਇਸ ਹਾਈਵੇਅ ਨੂੰ ਸਿਰਫ ਤਿੰਨ ਸਾਲਾਂ ਦਸੰਬਰ 2019 ਤੱਕ ਪੂਰਾ ਕਰਨ ਦੀ ਡੈਡਲਾਈਨ ਤੈਅ ਕੀਤੀ ਗਈ ਹੈ।
ਵਿਦੇਸ਼ ਮੰਤਰਾਲੇ ਵਲੋਂ ਸੰਸਦ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਹਾਈਵੇ ਦੇ ਨਿਰਮਾਣ ‘ਚ ਕਰੀਬ 2 ਹਜ਼ਾਰ ਕਰੋੜ ਰੁਪਏ ਦਾ ਖਰਚਾ ਆਵੇਦਾ। ਇਸ ਹਾਈਵੇ ਦਾ ਰਸਤਾ 69 ਪੁਲਾਂ ਤੋਂ ਹੋ ਕੇ ਲੰਘੇਗਾ। ਇਨ੍ਹਾਂ ਪੁਲਾਂ ਨੂੰ ਬਣਾਉਣ ‘ਚ 370 ਕਰੋੜ ਰੁਪਏ ਤੋਂ ਜ਼ਿਆਦਾ ਦਾ ਖਰਚ ਆਵੇਗਾ ਜਦਕਿ ਹਾਈਵੇ ਨੂੰ ਬਣਾਉਣ ‘ਚ ਕਰੀਬ 1500 ਕਰੋੜ ਰੁਪਏ ਦਾ ਖਰਚ ਆਵੇਗਾ।
ਇਸ ਹਾਈਵੇਅ ਦੇ ਨਿਰਮਾਣ ਨਾਲ ਭਾਰਤ ਤੋਂ ਸਿੱਧੇ ਥਾਈਲੈਂਡ ਤੱਕ ਦਾ ਸਫਰ ਰੋਡ ਨਾਲ ਤੈਅ ਕੀਤਾ ਜਾ ਸਕੇਗਾ। ਇਸ ਹਾਈਵੇ ਨਾਲ ਹੋ ਕੇ ਗੁਜ਼ਰਣ ਵਾਲੇ ਰਸਤੇ ‘ਚ ਕਈ ਸ਼ਾਨਦਾਰ ਵਾਦੀਆਂ ਦਾ ਦੀਦਾਰ ਹੋ ਸਕੇਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ