BREAKING NEWS
Search

ਹੁਣ ਚੰਨੀ ਸਰਕਾਰ ਨੇ ਕਰਤਾ ਵਿਦਿਆਰਥੀਆਂ ਲਈ ਇਹ ਵੱਡਾ ਐਲਾਨ , ਮਾਪਿਆਂ ਅਤੇ ਵਿਦਿਆਰਥੀਆਂ ਛਾਈ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇ ਕਈ ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਚੋਣਾਂ ਨੂੰ ਲੈ ਕੇ ਉਨ੍ਹਾਂ ਰਾਜਾਂ ਦੇ ਵਿਚ ਕਾਫੀ ਘਮਾਸਾਨ ਮਚਿਆ ਹੋਇਆ ਹੈ । ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ , ਪੰਜਾਬ ਦੀ ਵਿੱਚ ਅਗਲੇ ਸਾਲ ਯਾਨੀ ਦੋ ਹਜਾਰ ਬਾਈ ਦੇ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾਈ ਹੋਈ ਹੈ । ਸਿਆਸੀ ਲੀਡਰ ਇੱਕ ਦੂਜੇ ਨੂੰ ਹੀ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਘੇਰਦੇ ਹੋਏ ਨਜ਼ਰ ਆ ਰਹੇ ਹਨ । ਹਰ ਕਿਸੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਨ੍ਹਾਂ ਦੀ ਸਰਕਾਰ ਬਣ ਸਕੇ । ਪੰਜਾਬ ਸਿਆਸਤ ਵਿੱਚ ਹਰ ਰੋਜ਼ ਹੀ ਵੱਡੇ ਧਮਾਕੇ ਹੋ ਰਹੇ ਹਨ । ਜਿੱਥੇ ਅਕਾਲੀ ਦਲ ਪਾਰਟੀ ਅਤੇ ਆਮ ਆਦਮੀ ਪਾਰਟੀ ਸਮੇਤ ਭਾਜਪਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੀ ਹੋਈ ਹੈ

ਉਥੇ ਹੀ ਕਾਂਗਰਸ ਪਾਰਟੀ ਦੀ ਕਾਟੋ ਕਲੇਸ਼ ਦਿਨੋਂ ਦਿਨ ਵੱਧਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਚਰਨਜੀਤ ਸਿੰਘ ਚੰਨੀ ਦੀ ਤਾਂ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਈ ਵੱਡੇ ਵੱਡੇ ਐਲਾਨ ਕਰ ਰਹੇ ਹਨ। ਜਿਨ੍ਹਾਂ ਐਲਾਨਾਂ ਦੇ ਕਾਰਨ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੋਧੀਅਾਂ ਦੇ ਨਿਸ਼ਾਨੇ ਤੇ ਹਨ । ਇਸੇ ਵਿਚਕਾਰ ਹੂੰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅਜਿਹਾ ਕੰਮ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਮਾਪਿਆਂ ਅਤੇ ਵਿਦਿਆਰਥੀਆਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ । ਦਰਅਸਲ ਹੁਣ ਚਰਨਜੀਤ ਸਿੰਘ ਚੰਨੀ ਦੇ ਲਈ ਵੱਲੋਂ ਸਿੱਖਿਆ ਖੇਤਰ ਦੇ ਲਈ ਇਕ ਅਹਿਮ ਕਦਮ ਚੁੱਕਿਆ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਉੱਚ ਸਿੱਖਿਆ ਦੇ ਲਈ ਵਜ਼ੀਫ਼ਾ ਸਕੀਮ ਲਾਗੂ ਕਰਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ । ਜਿਸ ਦੇ ਚਲਦੇ ਬੱਚਿਆਂ ਅਤੇ ਮਾਪਿਆਂ ਦੇ ਵਿਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ । ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਜੋ ਅਨੋਖੀ ਪਹਿਲ ਕੀਤੀ ਗਈ ਹੈ , ਉਸ ਤੇ ਚਲਦੇ ਗਰੀਬ ਬੱਚੇ ਜੋ ਪੜ੍ਹਾਈ ਦੇ ਵਿੱਚ ਕਾਫੀ ਹੋਣਹਾਰ ਹਨ ।

ਖ਼ਾਸ ਕਰਕੇ ਜਨਰਲ ਵਰਗ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਦੇ ਵਿੱਚ ਕਾਫੀ ਮੱਦਦ ਮਿਲੇਗੀ । ਇਸ ਦੇ ਨਾਲ ਹੀ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਇਹ ਜੋ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ , ਉਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੂੰ ਸਾਲਾਨਾ ਛੱਤੀ ਕਰੋੜ ਰੁਪਏ ਵਿੱਤੀ ਖ਼ਰਚਾ ਕਰਨਾ ਪਵੇਗਾ । ਉੱਥੇ ਹੀ ਇਸ ਸਕੀਮ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਸਿਰਫ਼ ਤੇ ਸਿਰਫ਼ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਵਿਦਿਆਰਥੀਆਂ ਉਤੇ ਲਾਗੂ ਹੋਵੇਗੀ । ਇਸ ਸਕੀਮ ਦਾ ਫ਼ਾਇਦਾ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਾਪਤ ਹੋਵੇਗਾ ਜਿਸ ਕਾਰਨ ਉਹ ਆਪਣੀ ਸਿੱਖਿਆ ਆਸਾਨੀ ਦੇ ਨਾਲ ਹਾਸਲ ਕਰ ਸਕਣ । ਜ਼ਿਕਰਯੋਗ ਹੈ ਕਿ ਇਸ ਸਕੀਮ ਦੇ ਤਹਿਤ ਜੋ ਰਾਸ਼ੀ ਬੱਚਿਆਂ ਨੂੰ ਵਜ਼ੀਫ਼ੇ ਵਜੋਂ ਦਿੱਤੀ ਜਾਵੇਗੀ ਉਹ ਬੱਚਿਆਂ ਦੇ ਪ੍ਰਾਪਤ ਅੰਕਾਂ ਤੇ ਆਧਾਰਤ ਹੋਵੇਗੀ ।



error: Content is protected !!