ਲਗਾਇਆ ਇਹ ਵੱਖਰਾ ਜੁਗਾੜ
ਬੀਜਿੰਗ: ਕੋਰੋਨਾਵਾਇਰਸ ਮਹਾਮਾਰੀ ਫੈਲਾਉਣ ਦੇ ਮੁੱਦੇ ‘ਤੇ ਦੁਨੀਆ ਭਰ ਵਿਚ ਆਲੋਚਨਾ ਦਾ ਸ਼ਿਕਾਰ ਹੋ ਰਿਹਾ ਚੀਨ ਹੁਣ ਵੱਡੀ ਤਬਦੀਲੀ ਦੀ ਤਿਆਰੀ ਵਿਚ ਹੈ। ਅਗਲੇ ਹਫਤੇ ਤੋਂ ਚੀਨ ਆਪਣੇ 4 ਪ੍ਰਮੁੱਖ ਸ਼ਹਿਰਾਂ ਵਿਚ ਡਿਜੀਟਲ ਕਰੰਸੀ ਵਿਚ ਭੁਗਤਾਨ ਕਰਨ ਜਾ ਰਿਹਾ ਹੈ। ਬੀਤੇ ਮਹੀਨਿਆਂ ਵਿਚ ਚੀਨ ਦੇ ਕੇਂਦਰੀ ਬੈਂਕ ਨੇ E-renminbi (ਚੀਨੀ ਮੁਦਰਾ ਦਾ ਇਲੈਕਟ੍ਰੋਨਿਕ ਰੂਪ) ਨੂੰ ਵਧਾਵਾ ਦੇਣ ਲਈ ਕਈ ਕਦਮ ਚੁੱਕੇ। ਜੇਕਰ ਇਹ ਪ੍ਰਯੋਗ ਸਫਲ ਰਿਹਾ ਤਾਂ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਿਚੋਂ ਇਕ ਚੀਨ ਡਿਜੀਟਲ ਮੁਦਰਾ ਸੰਚਾਲਿਤ ਕਰਨਾ ਵਾਲਾ ਪਹਿਲਾ ਦੇਸ਼ ਹੋਵੇਗਾ।ਉਂਝ ਬੀਜਿੰਗ ਲੰਬੇ ਸਮੇਂ ਤੋਂ ਚਾਹੁੰਦਾ ਸੀ ਕਿ ਚੀਨ ਦੀ ਕਰੰਸੀ renminbi ਦੀ ਅੰਤਰਰਾਸ਼ਟਰੀ ਵਪਾਰ ਅਤੇ ਫਾਈਨੈਂਸ ਵਿਚ ਜ਼ਿਆਦਾ ਵਰਤੋਂ ਹੋਵੇ।
ਇਹਨਾਂ 4 ਸ਼ਹਿਰਾਂ ‘ਚ ਹੋਵੇਗੀ ਵਰਤੋਂ
ਸ਼ੇਨਜੇਨ, ਸੂਜੌ, ਚੇਂਗਦੂ ਦੇ ਇਲਾਵਾ ਬੀਜਿੰਗ ਦੇ ਦੱਖਣੀ ਵਿਚ ਵਸਾਏ ਗਏ ਨਵੇਂ ਸ਼ਹਿਰ ਸ਼ਿਆਂਗਾਨ ਵਿਚ ਟ੍ਰਾਇਲ ਦੇ ਰੂਪ ਵਿਚ ਡਿਜੀਟਲ ਮੁਦਰਾ ਦੀ ਸ਼ੁਰੂਆਤ ਹੋਣ ਵਾਲੀ ਹੈ। ਨਾਲ ਹੀ 2022 ਦੇ ਬੀਜਿੰਗ ਸ਼ੀਤਕਾਲੀਨ ਓਲਪਿੰਕ ਨੂੰ ਦੇਖਦੇ ਹੋਏ ਸਰਕਾਰ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ। ਚੀਨ ਦੇ ਸਥਾਨਕ ਮੀਡੀਆ ਦੀ ਮੰਨੀਏ ਤਾਂ ਮਈ ਤੋਂ ਹੀ ਚਾਰੇ ਸ਼ਹਿਰਾਂ ਦੇ ਕੁਝ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਜੀਟਲ ਮੁਦਰਾ ਵਿਚ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ।
ਅਪ੍ਰੈਲ ਤੋਂ ਹੀ ਕਰੰਸੀ ਦੇ ਬਾਰੇ ਵਿਚ ਲੋਕਾਂ ਨੂੰ ਜਾਣਕਾਰੀ ਦੇਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਲਈ ਡਿਜੀਟਲ ਮੁਦਰਾ ਨੂੰ ਸਟੋਰ ਕਰਨ ਅਤੇ ਵਰਤੋਂ ਕਰਨ ਲਈ ਲੋੜੀਂਦੀ ਐਪ ਦੇ ਸਕ੍ਰੀਨਸ਼ਾਟ ਦੀ ਮਦਦ ਲਈ ਜਾ ਰਹੀ ਹੈ। ਕੁਝ ਰਿਪੋਰਟਾਂ ਵਿਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਮੈਕਡੋਨਾਲਡਜ਼ ਅਤੇ ਸਟਾਰਬਕਸ ਜਿਹੇ ਵੱਡੀਆਂ ਕਾਰੋਬਾਰੀ ਕੰਪਨੀਆਂ ਵੀ ਡਿਜੀਟਲ ਮੁਦਰਾ ਦੇ ਟ੍ਰਾਇਲਜ਼ ਦਾ ਹਿੱਸਾ ਬਣਨ ਲਈ ਤਿਆਰ ਹੋ ਗਈਆਂ ਹਨ। ਉਂਝ ਚੀਨ ਵਿਚ ਪਹਿਲਾਂ ਤੋਂ ਹੀ ਵੱਡੇ ਪੱਧਰ ‘ਤੇ ਲੋਕ ਡਿਜੀਟਲ ਭੁਗਤਾਨ ਪਲੇਟਫਾਰਮ ਦੀ ਵਰਤੋਂ ਕਰਦੇ ਆਏ ਹਨ। ਅਲੀਬਾਬਾ ਐਂਟ ਫਾਈਨੈਂਸ਼ੀਅਲ ਦੀ ਮਲਕੀਅਤ ਵਾਲੀ ਅਲੀਪੇਯ ਅਤੇ Tencent ਦੀ ਮਲਕੀਅਤ ਹੱਕ ਵਾਲੇ ਵੀਚੈਟ ਐਪ ਜ਼ਰੀਏ ਲੋਕ ਬਿਨਾਂ ਨਕਦ ਦੇ ਭੁਗਤਾਨ ਕਰਦੇ ਹਨ ਪਰ ਇਹ ਇਲੈਕਟ੍ਰੋਨਿਕ ਮੁਦਰਾ ਦੀ ਜਗ੍ਹਾ ਨਹੀਂ ਲੈ ਸਕਦੇ।
ਈ-ਕਰੰਸੀ ਨਾਲ ਮਨੀ ਲਾਂਡਰਿੰਗ ਅਤੇ ਟੇਰਰ ਫਡਿੰਗ ‘ਤੇ ਲਗਾਮ
ਪੀਕਿੰਗ ਯੂਨੀਵਰਸਿਟੀ ਦੇ ਰਾਸ਼ਟਰੀ ਵਿਕਾਸ ਖੋਜ ਸੰਸਥਾ ਦੇ ਐਸੋਸੀਏਟ ਪ੍ਰੋਫੈਸਰ ਜੂ ਯੁਆਨ ਦੇ ਬ੍ਰਾਡਕਾਸਟਰ ਸੀਸੀਟੀਵੀ ਨੂੰ ਦੱਸਿਆ ਕਿ ਨਕਦ ਲੈਣ-ਦੇਣ ਆਫਲਾਈਨ ਸੀ ਅਤੇ ਮੌਜੂਦਾ ਭੁਗਾਤਨ ਪਲੇਟਫਾਰਮਾਂ ਨਾਲ ਲੈਣ-ਦੇਣ ਦਾ ਅੰਕੜਾ ਬਹੁਤ ਉਲਝਿਆ ਹੋਇਆ ਸੀ ਇਸ ਲਈ ਕੇਂਦਰੀ ਬੈਂਕ ਨਕਦੀ ਪ੍ਰਵਾਹ ਦੀ ਨਿਗਰਾਨੀ ਕਰਨ ਵਿਚ ਅਸਮਰੱਥ ਸੀ। ਦੂਜੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੀਨ ਦੀ ਇਸ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਵਰਤੋਂ ਨਾਲ ਮਨੀ ਲਾਂਡਰਿੰਗ, ਜੂਆ ਅਤੇ ਟੇਰਰ ਫਡਿੰਗ ਨਾਲ ਨਜਿੱਠਣ ਵਿਚ ਮਦਦ ਮਿਲੇਗੀ।
ਇਲੈਕਟ੍ਰੋਨਿਕ ਮੁਦਰਾ ਵਿਕਸਿਤ ਕਰਨ ਵਾਲੇ ਪੀਪਲਜ਼ ਬੈਂਕ ਆਫ ਚਾਈਨਾ ਦੇ ਡਿਜੀਟਲ ਮੁਦਰਾ ਖੋਜ ਸੰਸਥਾ ਨੇ 17 ਅਪ੍ਰੈਲ ਨੂੰ ਦੱਸਿਆ ਸੀ,”ਡਿਜੀਟਲ renminbi ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉੱਚ ਪੱਧਰ ‘ਤੇ ਡਿਜ਼ਾਈਨ, ਰਿਸਰਚ ਦਾ ਕੰਮ ਪੂਰਾ ਹੋ ਚੁੱਕਾ ਹੈ। ਭਾਵੇਂਕਿ ਕੇਂਦਰੀ ਬੈਂਕ ਨਿਗਰਾਨੀ ਭਵਿੱਖ ਦੇ ਹਿਸਾਬ ਨਾਲ ਵਿੱਤ, ਭੁਗਤਾਨ, ਵਪਾਰ ਨੂੰ ਵੱਖ-ਵੱਖ ਲਿਹਾਜ ਨਾਲ ਦੇਖਦੇ ਹੋਏ ਉਪਭੋਗਤਾ ਲਈ ਥੋੜ੍ਹੀ ਹੋਰ ਤਬਦੀਲੀ ਕਰਨੀ ਚਾਹੁੰਦਾ ਹੈ।” ਕੋਰੋਨਾਵਾਇਰਸ ਦੇ ਇਸ ਭਿਆਨਕ ਹਾਲਾਤ ਵਿਚ
ਲੋਕ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਨਾ ਸਿਰਫ ਭੀੜ ਵਾਲੀਆਂ ਥਾਵਾਂ ‘ਤੇ ਜਾ ਕੇ ਨਕਦੀ ਦੀ ਵਰਤੋਂ ਤੋਂ ਬਚ ਰਹੇ ਹਨ ਸਗੋਂ ਤੇਜ਼ੀ ਨਾਲ ਡਿਜੀਟਲ ਭੁਗਤਾਨ ਪਲੇਟਫਾਰਮ ਵੱਲ ਵੱਧ ਰਹੇ ਹਨ। ਅਜਿਹੇ ਵਿਚ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਲੈਕਟ੍ਰੋਨਿਕ ਕਰੰਸੀ ਵੀ ਲੋਕਾਂ ਦੇ ਵਿਚ ਕਾਫੀ ਲੋਕਪ੍ਰਿਅ ਹੋਵੇਗੀ।
ਤਾਜਾ ਜਾਣਕਾਰੀ