ਆਈ ਤਾਜਾ ਵੱਡੀ ਖਬਰ
ਕੰਗਣਾ ਰਣੌਤ ਆਏ ਦਿਨ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਮੀਡੀਆ ਵਿੱਚ ਕਾਫੀ ਸੁਰਖੀਆਂ ਬਟੋਰਦੀ ਹੈ। ਪੰਜਾਬ ਦੇ ਲੋਕਾਂ ਦੇ ਨਾਲ ਅਕਸਰ ਹੀ ਕੰਗਣਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਟਾਕਰਾ ਲੈਂਦੀ ਰਹਿੰਦੀ ਹੈ l ਇਸੇ ਵਿਚਾਲੇ ਹੁਣ ਕੰਗਣਾ ਨੇ ਸੋਨੂ ਸੂਦ ਦੇ ਨਾਲ ਵੀ ਪੰਗਾ ਲੈ ਲਿਆ l ਦੋਵਾਂ ਵਿਚਾਲੇ ਕਾਫੀ ਤਕਰਾਰਬਾਜ਼ੀ ਹੋਈ l ਦਰਅਸਲ ਸੋਨੂੰ ਸੂਦ ਦੁਆਰਾ ਇੱਕ ਪੋਸਟ ਪਾਈ ਗਈ ਸੀ l ਜਿਸ ਵਿੱਚ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ ਗਿਆ ਕਿ ਦੁਕਾਨਾਂ ਦੀਆਂ ਨਾਮ-ਪਲੇਟਾਂ ‘ਤੇ ਸਿਰਫ “ਇਨਸਾਨੀਅਤ” ਨੂੰ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ l
ਇਸ ਨੂੰ ਲੈ ਕੇ ਮੈਂਬਰ ਆਫ ਪਾਰਲੀਮੈਂਟ ਕੰਗਣਾ ਦੇ ਵੱਲੋਂ ਸੋਨੂ ਸੂਦ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ l ਭਾਜਪਾ ਸੰਸਦ ਕੰਗਨਾ ਰਣੌਤ ਨੇ ਅਭਿਨੇਤਾ ਦੇ ਰੁਖ ‘ਤੇ ਸਵਾਲ ਚੁੱਕਿਆ। ਇਹ ਬਹਿਸ ਉੱਤਰ ਪ੍ਰਦੇਸ਼ ਸਰਕਾਰ ਦੇ ਹੁਕਮਾਂ ਤੋਂ ਪੈਦਾ ਹੋਈ ਹੈ, ਜਿਸ ਨੇ ਕਾਂਵੜ ਯਾਤਰਾ ਰੂਟ ‘ਤੇ ਦੁਕਾਨਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ‘ਤੇ ਮਾਲਕਾਂ ਦੇ ਨਾਮ ਪ੍ਰਦਰਸ਼ਿਤ ਕਰਨਾ ਲਾਜ਼ਮੀ ਕਰ ਦਿੱਤਾ ਹੈ। ਸੋਨੂੰ ਸੂਦ ਦੇ ਰੁਖ ‘ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਰਣੌਤ ਨੇ ਕਿਹਾ, “ਸਹਿਮਤ ਹਾਂ, ਹਲਾਲ ਨੂੰ “ਇਨਸਾਨੀਅਤ” ਨਾਲ ਬਦਲਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪਟਕਥਾ ਲੇਖਕ ਜਾਵੇਦ ਅਖਤਰ ਨੇ ਵੀ ਇਸ ਘਟਨਾ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਕਾਫੀ ਭਖੀ ਹੋਈ ਹ ਸਿਆਸੀ ਲੀਡਰਾਂ ਦੇ ਵੱਲੋਂ ਲਗਾਤਾਰ ਭਾਜਪਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।ਕਾਂਗਰਸ ਦੇ ਵੱਲੋਂ ਭਾਜਪਾ ਨੂੰ ਇਸ ਮੁੱਦੇ ਤੇ ਆਖਿਆ ਜਾ ਰਿਹਾ ਹੈ ਕਿ ਭਾਰਤ ਇੱਕ ਗੁਲਦਸਤੇ ਦੀ ਤਰ੍ਹਾਂ ਹੈ ਜਿਸ ਵਿੱਚ ਹਰੇਕ ਧਰਮ ਨੂੰ ਬਣਦਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਪਰ ਜਿਸ ਤਰੀਕੇ ਦੇ ਨਾਲ ਭਾਜਪਾ ਵੱਲੋਂ ਕੋਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹ ਬੇਹਦ ਹੀ ਨਿੰਦਨਯੋਗ ਹੈ l ਇਸ ਮੁੱਦੇ ਨੂੰ ਲੈ ਕੇ ਵੱਖ-ਵੱਖ ਸ਼ਖਸ਼ੀਅਤਾਂ ਆਪਣੇ ਬਿਆਨ ਪ੍ਰਗਟ ਕਰਦੀਆਂ ਪਈਆਂ ਹਨ ਤੇ ਇਸੇ ਵਿਚਾਲੇ ਸਮਾਜ ਸੇਵਕ ਸੋਨੂ ਸੂਦ ਵੱਲੋਂ ਵੀ ਜਦੋਂ ਆਪਣੇ ਵਿਚਾਰ ਇਸ ਉੱਪਰ ਪ੍ਰਗਟ ਕੀਤੇ ਗਏ ਤਾਂ ਕੰਗਣਾਂ ਵੱਲੋਂ ਉਹਨਾਂ ਨੂੰ ਟੈਗ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ।
ਤਾਜਾ ਜਾਣਕਾਰੀ