ਆਈ ਤਾਜਾ ਵੱਡੀ ਖਬਰ
ਆਏ ਦਿਨ ਵਿਆਹੁਤਾ ਲਕੜਾ ਜਾਂ ਲੜਕੀ ਵੱਲੋ ਵਿਆਹ ਤੋ ਬਾਅਦ ਧੋਖਾਧੜੀ ਕਰਨ ਦੇ ਮਾਮਲੇ ਵੱਧ ਰਹੇ ਹਨ ਜੋ ਕਿ ਹੁਣ ਵਿਆਹ ਵਰਗੇ ਪਵਿੱਤਰ ਰਿਸ਼ਤੇ ਤੇ ਸ਼ੰਕੇ ਜਤਾਏ ਜਾ ਰਿਹੇ ਹਨ। ਭਾਵੇ ਪ੍ਰਸ਼ਾਸਨ ਵੱਲੋ ਵੀ ਅਜਿਹੇ ਮਾਮਲਿਆ ਤੇ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਪਰ ਇਹ ਵਾਰਦਾਤਾ ਰੁਕ ਨਹੀ ਰਹੀਆ। ਇਸੇ ਤਰ੍ਹਾਂ ਹੁਣ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਇਹ ਖ਼ਬਰ ਪਿੰਡ ਕਪੂਰਥਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੋ ਦੀ ਵਿਆਹੁਤਾ ਵਲੋਂ ਆਪਣੇ ਆਪ ਨੂੰ ਕੁਆਰੀ ਦੱਸਿਆ ਗਿਆ ਅਤੇ ਦੂਜੇ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ।
ਇਸ ਸਬੰਧੀ ਜਦ ਉਸ ਦੇ ਸੁਹਰੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਇਸ ਦੇ ਆਧਾਰ ਤੇ ਪਿਤਾ ਅਤੇ ਧੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਦੱਸ ਦਈਏ ਕਿ ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੱਸ ਦਈਏ ਕਿ ਦੂਜੇ ਪਾਸੇ ਦੂਜੇ ਸੁਹਰਾ ਪਰਿਵਾਰ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿੰਦੀ ਸਵਿਤਾ ਸ਼ਰਮਾ ਨੇ ਉਨ੍ਹਾਂ ਦੇ ਪੁੱਤਰ ਨਾਲ ਵਿਆਹ ਕਰਵਾਇਆ ਸੀ।
ਦੱਸ ਦਈਏ ਕਿ ਲੜਕੀ ਦੇ ਵੱਲੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪਹਿਲੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਇਸੇ ਕਾਰਨ ਹੀ ਜਦੋਂ ਉਨ੍ਹਾਂ ਵੱਲੋਂ ਕੋਰਟ ਮੈਰਿਜ ਲਈ ਅਪਲਾਈ ਕੀਤਾ ਤਾਂ ਪੇਸ਼ ਕੀਤੇ ਸਵੈ-ਘੋਸ਼ਣਾ ਪੱਤਰ ਵਿੱਚ ਰਜਿਸਟਰਾਰ ਆਫ਼ ਮੈਰਿਜ ਫਗਵਾੜਾ ਨੂੰ ਲੜਕੀ ਨੇ ਆਪਣੇ ਪਹਿਲੇ ਵਿਆਹ ਬਾਰੇ ਕੋਈ ਜ਼ਿਕਰ ਨਹੀਂ ਕੀਤਾ।
ਦੱਸ ਦਈਏ ਕਿ ਹੁਣ ਬਾਅਦ ਵਿਚ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਹ ਪਹਿਲਾਂ ਵਿਆਹੀ ਹੋਈ ਸੀ ਅਤੇ ਉਸ ਦਾ ਪਹਿਲਾ ਪੰਚਾਇਤੀ ਤਲਾਕ ਹੋਇਆ ਸੀ ਪਰ ਅਦਾਲਤ ਵਿੱਚ ਤਲਾਕ ਨਹੀਂ ਹੋਇਆ ਸੀ। ਦੂਜੇ ਪਾਸੇ ਹੁਣ ਦੂਜੇ ਪਤੀ ਵੱਲੋਂ ਵੀ ਲੜਕੀ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਹੈ। ਜਿਸ ਤੋ ਬਾਅਦ ਹੁਣ ਲੜਕੀ ਵੱਲੋਂ ਏ. ਡੀ. ਜੀ. ਪੀ. ਐੱਨ. ਆਰ. ਆਈ. ਦੇ ਕੋਲ ਇਨਸਾਫ਼ ਦੀ ਮੰਗ ਕੀਤੀ ਗਈ ਹੈ।
Home ਤਾਜਾ ਜਾਣਕਾਰੀ ਹੁਣ ਆਸਟ੍ਰੇਲੀਆ ਗਈ ਕੁੜੀ ਨੇ ਪੰਜਾਬੀ ਮੁੰਡੇ ਨਾਲ ਕੀਤੀ ਜੱਗੋਂ ਤੇਰਵੀਂ ਇਸ ਗੁਪਤ ਰਾਜ ਦਾ ਪਤਾ ਲਗਣ ਤੇ ਸਾਰੇ ਟੱਬਰ ਦੇ ਉਡੇ ਹੋਸ਼

ਤਾਜਾ ਜਾਣਕਾਰੀ