BREAKING NEWS
Search

ਹੁਣੇ ਹੁਣੇ CBSE ਸਕੂਲਾਂ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ – ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ

ਹੋ ਗਿਆ ਇਹ ਵੱਡਾ ਐਲਾਨ

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵਲੋਂ ਸਮੇਂ-ਸਮੇਂ ‘ਤੇ ਕਈ ਬਦਲਾਅ ਕੀਤੇ ਜਾਂਦੇ ਹਨ । ਜਿਸ ਵਿੱਚ ਹੁਣ CBSE ਵਲੋਂ ਸੈਸ਼ਨ 2019-20 ਦੀ ਪ੍ਰੀਖਿਆ ਪੈਟਰਨ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ । ਇਸ ਬਦਲਾਅ ਦੇ ਤਹਿਤ ਜਿਨ੍ਹਾਂ ਵਿਸ਼ਿਆਂ ਵਿੱਚ ਪ੍ਰੈਕਟੀਕਲ ਅਤੇ ਇੰਟਰਨਲ ਅਸੈਸਮੇਂਟ ਨਹੀਂ ਹੁੰਦਾ, ਉਨ੍ਹਾਂ ਵਿੱਚ ਜ਼ਿਆਦਾਤਰ ਵਿਸ਼ਿਆਂ ਵਿੱਚ 20 ਅੰਕ ਦਾ ਇੰਟਰਨਲ ਅਸੈਸਮੈਂਟ ਲਾਗੂ ਕਰ ਦਿੱਤਾ ਗਿਆ ਹੈ । CBSE ਵੱਲੋਂ ਕੀਤੇ ਗਏ ਇਨ੍ਹਾਂ ਬਦਲਾਅ ਬਾਰੇ ਸਾਰੇ ਸਕੂਲਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।

ਦਰਅਸਲ, ਬੋਰਡ ਵੱਲੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਥਿਊਰੀ, ਪ੍ਰਾਜੈਕਟ ਅਤੇ ਇੰਟਰਨਲ ਅਸੈਸਮੈਂਟ ਵਿੱਚ ਅੰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ । CBSE ਅਨੁਸਾਰ ਪ੍ਰੈਕਟੀਕਲ ਅਤੇ ਪ੍ਰਾਜੈਕਟ ਪ੍ਰੀਖਿਆ ਅਧਿਕਾਰੀ ਲੈਣਗੇ, ਜਦਕਿ ਇੰਟਰਨਲ ਅਸੈਸਮੈਂਟ ਅਧਿਆਪਕਾਂ ਵੱਲੋਂ ਹੀ ਕੀਤੀ ਜਾਵੇਗੀ ।

ਇਸ ਨਵੇਂ ਨਿਯਮ ਅਨੁਸਾਰ 10ਵੀਂ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਹਰੇਕ ਵਿਸ਼ੇ ਵਿੱਚ ਪ੍ਰੈਕਟੀਕਲ ਅਤੇ ਥਿਊਰੀ ਨੂੰ ਮਿਲਾ ਕੇ 33 ਫੀਸਦੀ ਅੰਕ ਪ੍ਰਾਪਤ ਹੋਣਗੇ, ਪਰ 12ਵੀਂ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ, ਥਿਊਰੀ ਅਤੇ ਇੰਟਰਨਲ ਅਸੈਸਮੈਂਟ ਵਿੱਚ ਵੱਖ-ਵੱਖ 33 ਫੀਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ ।

ਇਸ ਤੋਂ ਇਲਾਵਾ 12ਵੀਂ ਵਿੱਚ ਪਹਿਲਾਂ ਹਿੰਦੀ, ਅੰਗਰੇਜ਼ੀ ਅਤੇ ਗਣਿਤ ਆਦਿ ਵਿਸ਼ਿਆਂ ਵਿੱਚ ਪ੍ਰੀਖਿਆ 100 ਅੰਕ ਦੀ ਹੁੰਦੀ ਸੀ, ਪਰ ਹੁਣ ਇਸ ਵਿੱਚ 20 ਅੰਕਾਂ ਦੀ ਇੰਟਰਨਲ ਅਸੈਸਮੈਂਟ ਜੋੜ ਦਿੱਤੀ ਗਈ ਹੈ । ਜਿਸ ਤੋਂ ਬਾਅਦ ਹੁਣ ਇਨ੍ਹਾਂ ਵਿਸ਼ਿਆਂ ਦੀ ਥਿਊਰੀ ਪ੍ਰੀਖਿਆ 70 ਅੰਕਾਂ ਦੀ ਹੋਵੇਗੀ, ਜਿਸ ਵਿੱਚ ਘੱਟ ਤੋਂ ਘੱਟ 23 ਅੰਕ ਅਤੇ 30 ਅੰਕਾਂ ਦੀ ਪ੍ਰੈਕਟੀਕਲ ਪ੍ਰੀਖਿਆ ਵਿੱਚ 9 ਅੰਕ ਲਿਆਉਣੇ ਜ਼ਰੂਰੀ ਹੋਣਗੇ ।



error: Content is protected !!