ਆਈ ਤਾਜਾ ਵੱਡੀ ਖਬਰ

ਜਿੱਥੇ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਵਿੱਚ ਹਰ ਰੋਜ਼ ਕੋਈ ਵੱਡੇ ਧਮਾਕੇ ਹੋ ਰਹੇ ਹਨ । ਜਿੱਥੇ ਕੱਲ੍ਹ ਹੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪੈ ਕੇ ਹਟੀਆਂ ਹਨ । ਉੱਥੇ ਹੀ ਦੂਜੇ ਪਾਸੇ ਕਈ ਉੱਘੀਆਂ ਸ਼ਖ਼ਸੀਅਤਾਂ ਵੱਖ ਵੱਖ ਕਾਰਨਾਂ ਕਾਰਨ ਆਪਣੀਆਂ ਜਾਨਾਂ ਗੁਆ ਰਹੀਆਂ ਹਨ l ਜਿਥੇ ਲੋਕ ਹਜੇ ਹਾਲ ਹੀ ਵਿਚ ਇਸ ਦੁਨੀਆ ਨੂੰ ਛੱਡ ਕੇ ਗਈਆਂ ਸ਼ਖ਼ਸੀਅਤਾਂ ਜਿਹਨਾਂ ਵਿਚ ਦੀਪ ਸਿੱਧੂ ,ਲਤਾ ਮੰਗੇਸ਼ਕਰ ਅਤੇ ਬੱਪੀ ਲਹਿਰੀ ਦਾ ਨਾਮ ਸ਼ਾਮਲ ਹੈ ,ਇਹਨਾਂ ਨੂੰ ਭੁੱਲ ਨਹੀਂ ਪਾਏ ਸਨ ਕਿ ਇਸੇ ਵਿਚਕਾਰ ਇਕ ਬੇਹੱਦ ਹੀ ਮੰਦਭਾਗੀ ਖ਼ਬਰ ਸਿਆਸਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਆਂਧਰਾ ਪ੍ਰਦੇਸ਼ ਦੇ ਸੂਚਨਾ ਤਕਨਾਲੋਜੀ ਉਦਯੋਗਪਤੀ ਅਤੇ ਵਣਜ ਮੰਤਰੀ ਗੌਤਮ ਰੈਡੀ ਦਾ ਅੱਜ ਯਾਨੀ ਕਿ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਦੇਹਾਂਤ ਹੋ ਗਿਆ ।

ਪੰਜਾਹ ਸਾਲਾਂ ਦੀ ਉਮਰ ਵਿਚ ਅੱਜ ਗੌਤਮ ਰੈੱਡੀ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗੌਤਮ ਰੈਡੀ ਨੂੰ ਐਮਰਜੈਂਸੀ ਸਥਿਤੀ ਦੇ ਵਿੱਚ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਲਿਆਇਆ ਗਿਆ ਸੀ ,ਕਿਉਂਕਿ ਉਹ ਅਚਾਨਕ ਘਰ ਦੇ ਵਿੱਚ ਡਿੱਗ ਪਏ ਸਨ l

ਜਿਸ ਦੇ ਚੱਲਦੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਸ ਸਮੇਂ ਉਹ ਸਾਹ ਨਹੀਂ ਲੈ ਰਹੇ ਸਨ । ਹਸਪਤਾਲ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ । ਜਿਸ ਤੋਂ ਬਾਅਦ ਡਾਕਟਰੀ ਟੀਮਾਂ ,ਕਈ ਡਾਕਟਰਾਂ ਅਤੇ ਮਾਹਰਾਂ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਗਈ l ਕਰੀਬ ਨੱਬੇ ਮਿੰਟ ਉਨ੍ਹਾਂ ਨੂੰ ਸੀਪੀਆਰ ਕੀਤਾ ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ।

ਉਨ੍ਹਾਂ ਦੇ ਜਾਣ ਦੇ ਨਾਲ ਅੱਜ ਸਿਆਸਤ ਦੇ ਵਿੱਚ ਕਾਫ਼ੀ ਹਲਚਲ ਮਚੀ ਹੋਈ ਹੈ ਤੇ ਵੱਖ ਵੱਖ ਸਿਆਸੀ ਲੀਡਰਾਂ ਵੱਲੋਂ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਗੌਤਮ ਰੈਡੀ ਨੇ ਸਿਆਸਤ ਦੇ ਜ਼ਰੀਏ ਕਈ ਲੋਕਾਂ ਦੀ ਸੇਵਾ ਕੀਤੀ ਤੇ ਉਨ੍ਹਾਂ ਦੇ ਸਿਆਸੀ ਕੈਰੀਅਰ ਦੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਲਗਾਤਾਰ ਤਾਰੀਫ਼ ਕੀਤੀ ਜਾ ਰਹੀ ਹੈ


ਤਾਜਾ ਜਾਣਕਾਰੀ
ਹੁਣੇ ਹੁਣੇ ਹੋਈ ਦਿੱਲ ਦਾ ਦੌਰਾ ਪੈਣ ਨਾਲ ਇਸ ਮੰਤਰੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ
ByadminFebruary 21, 2022Comments Off on ਹੁਣੇ ਹੁਣੇ ਹੋਈ ਦਿੱਲ ਦਾ ਦੌਰਾ ਪੈਣ ਨਾਲ ਇਸ ਮੰਤਰੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ
Previous Postਕੌਂਸਲਰ ਦੀ ਪਤਨੀ ਦੀ ਫੋਟੋ ਖਿੱਚਣ ਤੇ ਮਚਿਆ ਹੜਕੰਪ – ਪੰਜਾਬ ਚ ਇਥੋਂ ਆਈ ਇਹ ਵੱਡੀ ਖਬਰ
Next Postਇਥੇ ਹੋਇਆ ਅਜਿਹਾ ਅਨੋਖਾ ਵਿਆਹ ਦੇਖ ਸਭ ਰਹਿ ਗਏ ਹੈਰਾਨ – ਸਾਰੇ ਪਾਸੇ ਹੋ ਗਈ ਚਰਚਾ