ਆਈ ਤਾਜਾ ਵੱਡੀ ਖਬਰ

ਪੰਜਾਬੀ ਭਾਈਚਾਰੇ ਤੇ ਕਲਾ ਪ੍ਰੇਮੀਆਂ ਲਈ ਇਹ ਖ਼ਬਰ ਬੇਹੱਦ ਦੁਖਦਾਈ ਹੈ ਕਿ ਲੰਡਨ ਵਸਦਾ ਹਾਸਰਸ ਕਲਾਕਾਰ ਬ੍ਰਿਜ ਮੋਹਨ ਕੋਰੋਨਾਵਾਇਰਸ ਅੱਗੇ ਸਾਹਾਂ ਦੀ ਤੰਦ ਤੋੜ ਗਿਆ। ਬਰਤਾਨੀਆ ਭਰ ਦੀਆਂ ਸਟੇਜਾਂ ‘ਤੇ ਹਾਸਿਆਂ ਰਾਹੀਂ ਆਪਣੀ ਹਾਜ਼ਰੀ ਲਗਵਾਉਣ ਵਾਲਾ ਬ੍ਰਿਜ ਮੋਹਨ ਆਪਣੇ ਆਪ ਨੂੰ “ਲੰਡਨ ਬਰਿੱਜ” ਅਖਵਾ ਕੇ ਖੁਸ਼ ਹੁੰਦਾ ਸੀ। ਅੱਜ ਉਹ ਹਾਸਿਆਂ ਦਾ ਵਣਜਾਰਾ ਆਪਣੇ ਚਾਹੁਣ ਵਾਲਿਆਂ ਨੂੰ ਗ਼ਮ ਦੇ ਆਲਮ ਵਿੱਚ ਛੱਡ ਕੇ ਤੁਰ ਗਿਆ ਹੈ।

ਜ਼ਿਕਰਯੋਗ ਹੈ ਕਿ ਬ੍ਰਿਜ ਮੋਹਨ ਬਰਤਾਨੀਆ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਟੀਵੀ ਚੈਨਲਾਂ ਰਾਹੀਂ ਆਪਣੀ ਹਾਜ਼ਰੀ ਲਗਵਾਉਂਦਾ ਰਿਹਾ ਸੀ। ਜਿੱਥੇ ਉਹ ਬੇਹੱਦ ਹੱਸਮੁੱਖ ਸੁਭਾਅ ਕਰਕੇ ਜਾਣੇ ਜਾਂਦੇ ਸਨ, ਉੱਥੇ ਉਹਨਾਂ ਦੀ ਤਰਕਸ਼ੀਲਤਾ ਤੇ ਰਾਜਨੀਤਕ ਸੂਝ ਵੀ ਕਮਾਲ ਸੀ। ਬਰਤਾਨੀਆ ਵਿੱਚ ਉਹਨਾਂ ਦੀਆਂ ਰੰਗਮੰਚ ਖੇਤਰ ਵਿਚ ਸਰਗਰਮੀਆਂ ਵੀ ਕਾਬਲੇ ਤਾਰੀਫ਼ ਸਨ। ਉਹ ਆਪਣੇ ਬੇਬੇ ਬਿਸ਼ਨੀ, ਭੰਡ, ਜੱਗਾ ਫੌਜੀ, ਪੰਜਾਬੀ ਪੁਲਸੀਆ, ਗਾਂਧੀ ਆਦਿ ਕਿਰਦਾਰਾਂ ਜ਼ਰੀਏ ਦਰਸ਼ਕਾਂ ਦੀ ਮੁਸਕਰਾਹਟ ਦਾ ਕਾਰਨ ਬਣਦੇ ਰਹੇ।

ਉਹਨਾਂ ਦੇ ਅਕਾਲ ਚਲਾਣੇ ‘ਤੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਉਹਨਾਂ ਦੇ ਕਾਲਜ ਸਮੇਂ ਦੇ ਦੋਸਤ ਇਕਬਾਲ ਜੱਬੋਵਾਲੀਆ, ਰੰਗਮੰਚ ਨਿਰਦੇਸ਼ਕ ਤਜਿੰਦਰ ਸਿੰਧਰਾ, ਸੁਖਦੇਵ ਕਾਹਮਾ, ਨਿਰਮਲ ਸੋਂਧੀ, ਗਾਇਕ ਰਾਜ ਸੇਖੋਂ, ਗੀਤਕਾਰ ਕੁਲਦੀਪ ਮੱਲ੍ਹੀ, ਰਾਜਾ ਹੋਠੀ ਆਦਿ ਨੇ ਪਰਿਵਾਰ ਤੇ ਕਲਾ ਪ੍ਰੇਮੀਆਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਹੁਣੇ ਹੁਣੇ ਹੋਈ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਮੌਤ ਛਾਇਆ ਸੋਗ
ByadminMay 2, 2020Comments Off on ਹੁਣੇ ਹੁਣੇ ਹੋਈ ਇਸ ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਮੌਤ ਛਾਇਆ ਸੋਗ
Previous Postਪੰਜਾਬ ਚ ਕਰੋਨਾ ਧ ਮਾ ਕਾ - ਹੁਣ ਇਸ ਜਗ੍ਹਾ ਮਿਲੇ 33 ਕਰੋਨਾ ਪੌਜੇਟਿਵ
Next PostASI ਨੇ ਨਾਕੇ 'ਤੇ ਰੋਕਿਆ ਤਾਂ ਬੋਨਟ 'ਤੇ ਘਸੀਟਦਾ ਲੈ ਗਿਆ ਨੌਜਵਾਨ,ਪਿੱਛਾ ਕਰ ਕੇ ਕੀਤਾ ਕਾਬੂ- ਦੇਖੋ ਕੌਣ ਨਿਕਲਿਆ ਇਹ