BREAKING NEWS
Search

ਹੁਣੇ ਹੁਣੇ ਹੋਇਆ ਹਵਾਈ ਜਹਾਜ ਕਰੈਸ਼ – ਲਗੇ ਲੋਥਾਂ ਦੇ ਢੇਰ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕੋਰੋਨਾ ਨੇ ਜਿਥੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਓਥੇ ਹੁਣ ਇਕ ਹੋਰ ਮਾੜੀ ਖਬਰ ਆ ਰਹੀ ਹੈ ਕੇ ਇਕ ਹਵਾਈ ਜਹਾਜ ਕਰੈਸ਼ ਹੋ ਗਿਆ ਹੈ ਜਿਸ ਵਿਚ ਕਈ ਲੋਕਾਂ ਦੀ ਕੀਮਤੀ ਜਾਨ ਚਲੀ ਗਈ ਹੈ। ਅਤੇ ਸੋਗ ਦੀ ਲਹਿਰ ਦੌੜ ਗਈ ਹੈ।

ਪੁਲਸ ਦਾ ਇਕ ਜਹਾਜ਼ ਪੂਰਬੀ ਤੁਰਕੀ ਵਿਚ ਪਹਾੜੀ ਇਲਾਕੇ ਵਿਚ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਬਹੁਤ ਗਿਣਤੀ ਵਿਚ ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਤੁਰਕੀ ਦੇ ਗ੍ਰਹਿ ਮੰਤਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਜੇ ਗਿਣਤੀ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਪਰ ਦੱਸਿਆ ਜਾ ਰਿਹਾ ਹੈ ਕੇ ਬਹੁਤ ਸਾਰੇ ਲੋਕ ਇਸ ਵਿਚ ਮੌਜੂਦ ਸਨ।

ਸੁਲੇਮਾਨ ਸੋਯਲੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ਼ ਇਕ ਨਿਗਰਾਨੀ ਅਤੇ ਟੋਹੀ ਮੁਹਿੰਮ ਤੋਂ ਪਰਤ ਰਿਹਾ ਸੀ। ਉਸੇ ਦੌਰਾਨ ਈਰਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਵਾਨ ਦੀਆਂ ਅਰਟੋਸ ਪਹਾੜੀਆਂ ਵਿਚ ਇਹ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਦੱਸਿਆ ਕਿ ਵਾਪਸੀ ਵਿਚ ਜਹਾਜ਼ ਰਡਾਰ ਤੋਂ ਇਕ ਪਾਸੇ ਹੋ ਗਿਆ ਸੀ ਅਤੇ ਤੜਕੇ 3 ਵਜੇ ਇਸ ਦਾ ਮਲਬਾ ਮਿਲਿਆ। ਜਹਾਜ਼ ਵਿਚ ਦੋ ਪਾਇਲਟਾਂ ਸਮੇਤ ਇਸ ਵਿਚ ਸਵਾਰ ਸਾਰੇ ਲੋਕ ਪੁਲਸ ਬਲ ਤੋਂ ਸਨ। ਸੋਯਲੂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਖਬਰ ਨਾਲ ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ ਹੈ।



error: Content is protected !!