BREAKING NEWS
Search

ਹੁਣੇ ਹੁਣੇ ਹੇਮਕੁੰਟ ਸਾਹਿਬ ਜਾ ਰਹਿਆਂ ਨਾਲ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਛਾਇਆ ਪੰਜਾਬ ਚ ਸੋਗ

ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ….

ਹੁਣੇ ਹੁਣੇ ਹੇਮਕੁੰਟ ਸਾਹਿਬ ਜਾ ਰਹਿਆਂ ਨਾਲ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਛਾਇਆ ਪੰਜਾਬ ਚ ਸੋਗ

ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ 2 ਨੌਜਵਾਨਾਂ ਦੀ ਹੋਈ ਮੌਤ, ਪਿੰਡ ‘ਚ ਸੋਗ ਦੀ ਲਹਿਰ,ਪਟਿਆਲਾ: ਪਟਿਆਲਾ ਦੇ ਪਿੰਡ ਕਪੂਰੀ ਪਿੰਡ ‘ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ‘ਚ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਜਾ ਰਹੇ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ।

ਜਾਣਕਾਰੀ ਮੁਤਾਬਕ ਗੁਰਦੀਪ ਸਿੰਘ (22) ਪੁੱਤਰ ਜਰਨੈਲ ਸਿੰਘ ਅਤੇ ਗੁਰਮੀਤ ਸਿੰਘ (25) ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਪੂਰੀ ਆਪਣੇ ਹੋਰ ਦੋਸਤਾਂ ਨਾਲ 5-6 ਮੋਟਰਸਾਈਕਲਾਂ ‘ਤੇ ਸਵਾਰ ਹੋਕੇ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਲਈ ਜਾ ਰਹੇ ਸਨ।

ਜਦੋਂ ਉਹ ਨਰੈਣਗੜ੍ਹ ਕਾਲਾ ਅੰਬ (ਹਰਿਆਣਾ) ਦੇ ਕੋਲ ਪਹੁੰਚੇ ਤਾਂ ਹਿਮਾਲੀਅਨ ਕਾਲਜ, ਕਾਲਾ ਅੰਬ ਦੀ ਬੱਸ ਨੇ ਗੁਰਦੀਪ ਸਿੰਘ ਵਾਲੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਰਨ ਉਹਨਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਮ੍ਰਿਤਕ ਗੁਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਵਿਆਹ ਨੂੰ ਅਜੇ ਤਕਰੀਬਨ 2 ਮਹੀਨੇ ਦਾ ਸਮਾਂ ਹੋ ਹੋਇਆ ਸੀ ਅਤੇ ਗੁਰਮੀਤ ਸਿੰਘ ਦੋ ਭਰਾ ਹਨ ਅਤੇ ਮ੍ਰਿਤਕ ਅਜੇ ਕੁਆਰਾ ਹੀ ਸੀ।



error: Content is protected !!