BREAKING NEWS
Search

ਹੁਣੇ ਹੁਣੇ ਹਸਪਤਾਲ ਚ ਦਾਖਲ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਦੇ ਦਿੱਗਜ਼ ਅਭਿਨੇਤਾ ਦਿਲੀਪ ਕੁਮਾਰ ਕਾਫ਼ੀ ਲੰਬੇ ਅਰਸੇ ਤੋਂ ਬੀਮਾਰ ਚੱਲ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਾਂਦਾ ਰਹਿੰਦਾ ਹੈ। ਪਿਛਲੇ ਦਿਨੀਂ ਵੀ ਦਿਲੀਪ ਕੁਮਾਰ ਪਲਿਊਰਾਲ ਐੱਫਿਊਜਨ ਨਾਲ ਗ੍ਰਸਤ ਪਏ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਫੇਫੜਿਆਂ ਦੀ ਸਰਜਰੀ ਕੀਤੀ ਗਈ ਅਤੇ ਫੇਫੜਿਆਂ ਵਿੱਚੋਂ ਸਾਢੇ ਤਿੰਨ ਸੌ ਮਿਲੀਮੀਟਰ ਪਾਣੀ ਕੱਢਿਆ ਗਿਆ ਸੀ। 98 ਵਰ੍ਹਿਆਂ ਦੇ ਦਿਲੀਪ ਕੁਮਾਰ ਨੂੰ ਉਸ ਵੇਲੇ ਸਾਹ ਲੈਣ ਵਿਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਮੁੰਬਈ ਵਿਚ ਹਿੰਦੂਜਾ ਹਸਪਤਾਲ ਦੇ ਆਈ ਸੀ ਯੂ ਵਿੱਚ ਭਰਤੀ ਕੀਤਾ ਗਿਆ ਸੀ।

ਜੂਨ ਦੇ ਸ਼ੁਰੂ ਤੋਂ ਹੀ ਦਿਲੀਪ ਕੁਮਾਰ ਜੀ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਚੈਕਅਪ ਕੀਤਾ ਗਿਆ ਅਤੇ ਇਸ ਦੌਰਾਨ ਪਤਾ ਲੱਗਿਆ ਕਿ ਉਹਨਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਕਾਫੀ ਜ਼ਿਆਦਾ ਵੱਧ ਗਈ ਸੀ ਅਤੇ ਇਸੇ ਕਾਰਨ ਉਨ੍ਹਾਂ ਦੀ ਸਰਜਰੀ ਕਰਨੀ ਪਈ ਸੀ। ਸਰਜਰੀ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਚ ਡਾਕਟਰ ਦੁਆਰਾ ਕਾਫੀ ਜ਼ਿਆਦਾ ਸੁਧਾਰ ਦਰਜ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਡੀਸਚਾਰਗ ਕਰ ਕੇ ਘਰ ਭੇਜ ਦਿੱਤਾ ਸੀ।

ਦਿਲੀਪ ਕੁਮਾਰ ਬਹੁਤ ਸਾਰੇ ਲੋਕਾਂ ਦੇ ਚਹੇਤੇ ਕਲਾਕਾਰ ਹਨ ਅਤੇ ਜਦ ਵੀ ਉਹ ਇਸ ਤਰਾਂ ਬੀਮਾਰ ਹੁੰਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਲੰਬੀ ਸਿਹਤ ਲਈ ਧਾਰਮਿਕ ਸਥਾਨਾਂ ਤੇ ਜਾ ਕੇ ਉਨ੍ਹਾਂ ਲਈ ਦੁਆਵਾਂ ਮੰਗਦੇ ਹਨ। ਦਲੀਪ ਕੁਮਾਰ ਆਪਣੀ ਪਤਨੀ ਸਾਇਰਾ ਬਾਨੋ ਨਾਲ ਮੁੰਬਈ ਵਿਚ ਹੀ ਰਹਿ ਰਹੇ ਹਨ। ਸਾਇਰਾ ਬਾਨੋ ਵੱਲੋਂ ਇਸ ਵੇਲੇ ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਇਕ ਹੋਰ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਦਿਲੀਪ ਕੁਮਾਰ ਨੂੰ ਫਿਰ ਤੋਂ ਸਿਹਤ ਸੰਬੰਧੀ ਬਿਮਾਰੀ ਦੇ ਕਾਰਨ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਨੂੰ ਆਈ ਸੀ ਯੂ ਵਿਚ ਸ਼ਿਫਟ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦਿਲੀਪ ਕੁਮਾਰ ਦੀ ਤਬੀਯਤ ਫਿਲਹਾਲ ਠੀਕ ਹੈ ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਈ ਸੀ ਯੂ ਵਿੱਚ ਹੀ ਰੱਖਿਆ ਗਿਆ ਹੈ।



error: Content is protected !!