ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਗਲੇ 15 ਮਿੰਟ ਤੋ 6 ਘੰਟਿਆਂ ਦੌਰਾਨ ਪਠਾਨਕੋਟ (ਧੁਨੇਰਾ,ਧਾਰ ਕਲਾਂ,ਰਣਜੀਤ ਸਾਗਰ ਡੈਮ ਖੇਤਰ )ਉੱਤਰੀ ਗੁਰਦਾਸਪੁਰ,ਮੁਕੇਰੀਆਂ, ਨੰਗਲ,ਅਨੰਦਪੁਰ ਸਾਹਿਬ ਠੰਡੀ ਨੇਰੀ ਨਾਲ ਹਲਕੀ ਬਾਰਿਸ਼ ਦੀ ਉਮੀਦ ਹੈ। ਇਸਤੋ ਵੱਖਰਾ ਪੱਛਮੀ ਮਾਲਵੇ ਚ ਨੇਰੀ ਤੇ ਇਕ ਦੋ ਥਾਂ ਗਰਜ ਚਮਕ ਨਾਲ ਕਾਰਵਾਈ ਦੀ ਆਸ ਹੈ।
ਪਹਾੜਾਂ ਚ ਕਮਜੋਰ ਵੈਸਟਰਨ ਡਿਸਟ੍ਬੇਂਸ ਦੇ ਆਗਮਨ ਤੇ ਉਸ ਦੁਆਰਾ ਬਣਾਏ ਗਏ ਹਵਾਂਵਾਂ ਦੇ ਚੱਕਰ ਕਾਰਨ ਅੱਜ ਰਾਤ ਤੇ ਆਉਣ ਵਾਲੇ 2 ਦਿਨਾਂ ਦੌਰਾਨ ਸੂਬੇ ਦੇ ਕੁਝ ਹਿੱਸਿਆਂ ਚ ਨਿੱਕੀ ਕਾਰਵਾਈ ਹੋਣ ਦੀ ਉਮੀਦ ਹੈ।
ਜਿਨ੍ਹਾਂ ਚ ਮਾਲਵਾ ਤੇ ਰਾਜਸਥਾਨ ਨਾਲ ਲੱਗਦੇ ਜਿਲ੍ਹੇ ਮੁੱਖ ਹਨ। ਗਰਜ-ਚਮਕ ਤੇ ਤੇਜ਼ ਹਵਾਂਵਾਂ ਜਾਂ ਹਨੇਰੀ ਨਾਲ ਹੋਣ ਵਾਲੀ ਇਹ ਕਾਰਵਾਈ, ਹਾਲਾਂਕਿ ਘੱਟ ਸਮੇਂ ਲਈ ਤੇ ਘੱਟ ਖੇਤਰਫਲ ਚ ਹੋਵੇਗੀ, ਪਰ ਇਹ ਕਾਰਵਾਈ ਗਰਮੀ ਤੋਂ ਕੁਝ ਰਾਹਤ ਦੇਣ ਲਈ ਕਾਫੀ ਹੋਵੇਗੀ।
ਸੂਬੇ ਦੇ ਬਹੁਤੇ ਹਿੱਸਿਆਂ ਚ ਪਾਰਾ 35° ਨੂੰ ਪਾਰ ਕਰ ਚੁੱਕਾ ਹੈ।
ਅੱਜ 37.5°c ਪਾਰੇ ਨਾਲ ਪਟਿਆਲਾ ਸਭ ਤੋ ਗਰਮ ਰਿਹਾ। ਮੱਠੀ ਗਤੀ ਦੀ ਪੂਰਬੀ ਹਵਾ ਕਾਰਨ ਨਮੀ ਚ ਵੀ ਵਾਧਾ ਮਹਿਸੂਸ ਕੀਤਾ ਜਾ ਸਕਦਾ ਹੈ। ਜਿਸ ਕਾਰਨ ਨਾ ਸਿਰਫ ਦੁਪਹਿਰ ਬਲਕਿ ਸ਼ਾਮ ਸਮੇਂ ਵੀ ਅਸਹਿਜਤਾ ਬਣੀ ਹੋਈ ਹੈ।
-ਜਾਰੀ ਕੀਤਾ: 7:15pm, 6 ਅਪ੍ਰੈਲ, 2019
ਨੋਟ:
ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
ਤਾਜਾ ਜਾਣਕਾਰੀ