ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹਿਮਾਚਲ ਪ੍ਰਦੇਸ਼ ‘ਚ ਇਕ ਵਾਰ ਫੇਰ ਤੋਂ ਬਰਫਬਾਰੀ ਅਤੇ ਮੀਂਹ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਚਾਰ ਦਿਨ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦਰਅਸਲ, ਮੌਸਮ ਵਿਭਾਗ ਸ਼ਿਮਲਾ ਨੇ 6 ਦਿਸੰਬਰ ਤੋਂ 9 ਦਿਸੰਬਰ ਤੱਕ ਸੂਬੇ ‘ਚ ਫੇਰ ਮੀਂਹ-ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੱਕ ਵਾਰ ਫਿਰ, ਪੱਛਮੀ ਗੜਬੜ ਸਰਗਰਮ ਰਹੇਗੀ ਅਤੇ ਰਾਜ ਦੇ ਕੇਂਦਰੀ ਅਤੇ ਉੱਚੇ ਪਹਾੜ ਖੇਤਰਾਂ ਵਿੱਚ ਕੁਝ ਥਾਵਾਂ ਤੇ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।
ਹਾਲਾਂਕਿ, ਮੈਦਾਨੀ ਇਲਾਕਿਆਂ ‘ਚ ਮੌਸਮ ਵਿੱਚ ਖੁਸ਼ਕ ਰਹੇਗਾ। 4 ਅਤੇ 5 ਦਸੰਬਰ ਨੂੰ ਰਾਜ ਵਿਚ ਮੌਸਮ ਸਾਫ ਰਹੇਗਾ। ਇਸ ਤੋਂ ਬਾਅਦ 6 ਦਸੰਬਰ ਤੋਂ ਬਾਅਦ ਮੌਸਮ ਵਿਗੜ ਸਕਦਾ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਅਨੁਸਾਰ 6 ਦਸੰਬਰ ਨੂੰ ਕੁਝ ਉੱਚ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਕਿਨੌਰ ਅਤੇ ਲਾਹੌਲ ਸ਼ਾਮਲ ਹਨ।
ਅੱਠ ਅਤੇ ਨੌਂ ਦਸੰਬਰ ਨੂੰ ਮੱਧ ਪਹਾੜੀ ਖੇਤਰਾਂ ਵਿਚ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੂਲੂ ਅਤੇ ਚੰਬਾ ਵਿਚ ਮੌਸਮ ਦੇ ਹਾਲਾਤ ਬਦਲ ਜਾਣਗੇ।
ਵਾਇਰਲ