ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤੇੜਾ ਖੁਰਦ ‘ਚ ਹੋਏ ਪਰਿਵਾਰ ਮੁਕਾਉਣ ਮਾਮਲੇ ‘ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਦੀ ਪੂਰੀ ਕਹਾਣੀ ਦੱਸੀ ਹੈ। ਪੁਲਸ ਨੇ ਦੱਸਿਆ ਕਿ ਮੁਖ ਕਸੂਰਵਾਰ ਹਰਵੰਤ ਸਿੰਘ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਇਸ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਹਰਵੰਤ ਸਿੰਘ ਨੇ ਸੁੱਤੇ ਪਏ ਆਪਣੇ 2 ਮੁੰਡਿਆਂ, ਪਤਨੀ ਤੇ ਕੁੜੀ ਦੇ ਸਿਰ ‘ਤੇ ਸਫੇਦੇ ਦੀ ਲੱਕੜ ਦੇ ਨਾਲ ਵਾਰ ਕੀਤੇ ਸਨ । ਇਸ ਤੋਂ ਦੌਰਾਨ ਜੋ ਘਰ ‘ਚ ਨਿਸ਼ਾਨ ਸੀ ਉਨ੍ਹਾਂ ਨੂੰ ਵੀ ਮਿਟਾ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਉਹਨਾਂ ਨੂੰ ਬੋਰੀ ‘ਚ ਪਾ ਕੇ ਨਹਿਰ ‘ਚ ਸੁੱਟ ਦਿੱਤਾ ਸੀ। ਉਸਨੇ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇਸ ਨੂੰ ਅੰਜ਼ਾਮ ਦਿੱਤਾ ਹੈ।
ਦੱਸ ਦੇਈਏ ਕਿ ਹਰਵੰਤ ਸਿੰਘ ਦੇ ਕਿਸੇ ਹੋਰ ਮਹਿਲਾ ਦੇ ਨਾਲ ਗਲਤ ਸਬੰਧ ਸਨ, ਜਿਸ ਦੇ ਚੱਲਦਿਆਂ ਉਸ ਨੇ ਆਪਣੇ ਪਰਿਵਾਰ ਦੇ 4 ਜੀਅ ਗਵਾਏ । ਜਿਨ੍ਹਾਂ ਨੂੰ ਪੁਲਸ ਨੇ ਨਹਿਰ ‘ਚ ਬਰਾਮਦ ਕੀਤਾ ਸੀ ਤੇ ਉਸਨੂੰ ਵੀ ਕਾਬੂ ਕਰ ਲਿਆ ਸੀ।
ਤਾਜਾ ਜਾਣਕਾਰੀ