ਆਈ ਤਾਜ਼ਾ ਵੱਡੀ ਖਬਰ

ਪੰਜਾਬੀ ਇੰਡਸਟਰੀ ਦੇ ਵਿਚ ਅਜਿਹੇ ਬਹੁਤ ਸਾਰੇ ਗੀਤ ਸਿੰਗਰ ਗਾਉਂਦੇ ਹਨ, ਜਿਨ੍ਹਾਂ ਗੀਤਾਂ ਦਾ ਕਈ ਵਾਰ ਵਿਰੋਧ ਵੀ ਕੀਤਾ ਜਾਂਦਾ ਹੈ । ਕਿਉਂਕਿ ਕਈ ਲੋਕ ਇਨ੍ਹਾਂ ਗੀਤਾਂ ਨੂੰ ਆਪਣੇ ਸਮਾਜ ਦੇ ਵਿਰੁੱਧ ਸਮਝਦੇ ਨੇ । ਅਜਿਹੇ ਬਹੁਤ ਸਾਰੇ ਗੀਤ ਪੰਜਾਬੀ ਕਲਾਕਾਰਾਂ ਦੇ ਵੱਲੋਂ ਗਾਏ ਗਏ ਨੇ ਜਿਨ੍ਹਾਂ ਦਾ ਦਰਸ਼ਕਾਂ ਵਲੋਂ ਖੂਬ ਵਿਰੋਧ ਕੀਤਾ ਗਿਆ ਤੇ ਕਈ ਗੀਤਾਂ ਨੂੰ ਤਾਂ ਦਰਸ਼ਕਾਂ ਦੇ ਵੱਲੋਂ ਬੈਨ ਤਕ ਕਰਵਾ ਦਿੱਤਾ ਗਿਆ । ਇਸੇ ਵਿਚਕਾਰ ਕੁਝ ਦਿਨਾਂ ਤੋਂ ਇਕ ਗਾਣਾ ਜੋ ਕਿ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ । ਜਿੱਥੇ ਇਸ ਗਾਣੇ ਨੂੰ ਬਹੁਤ ਸਾਦਾ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਗਾਣੇ ਦਾ ਵਿਰੋਧ ਕੀਤਾ ਜਾ ਰਿਹਾ ਹੈ ।

ਇਸੇ ਵਿਰੋਧ ਸਦਕਾ ਹੁਣ ਇਸ ਗਾਣੇ ਦੀ ਸਿੰਗਰ ਦੇ ਨਾਲ ਕੁਝ ਅਜਿਹੀ ਹਰਕਤ ਹੋਈ ਹੈ ਜਿਸ ਦੀ ਚਰਚਾ ਹਰ ਪਾਸੇ ਛਿੜ ਚੁੱਕੀ ਹੈ ।ਦਰਅਸਲ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਦਾ ਹੁਣੇ ਹੁਣੇ ਨਵਾਂ ਗਾਣਾ ਰਿਲੀਜ਼ ਹੋਇਆ ਹੈ “ਲਹੂ ਦੀ ਆਵਾਜ਼” । ਜਿਸ ਗਾਣੇ ਦੀ ਹਰ ਪਾਸੇ ਚਰਚਾ ਛਿੜੀ ਹੋਈ ਹੈ । ਕੁਝ ਲੋਕਾਂ ਦੇ ਵੱਲੋਂ ਇਸ ਗੀਤ ਦੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ । ਪਰ ਉੱਥੇ ਹੀ ਕੁਝ ਅਜਿਹੇ ਵੀ ਲੋਕ ਹਨ ਜੋ ਲਗਾਤਾਰ ਹੀ ਇਸ ਗਾਣੇ ਦਾ ਵਿਰੋਧ ਕਰ ਰਹੇ ਹਨ ।

ਦਰਅਸਲ ਗਾਇਕਾਂ ਦੇ ਵੱਲੋਂ ਇਸ ਗਾਣੇ ਦੇ ਵਿਚ ਫੈਮੇਨਿਜ਼ਮ ਦਾ ਮੁੱਦਾ ਚੁੱਕਿਆ ਗਿਆ ਹੈ ਤੇ ਇਸ ਗਾਣੇ ਰਾਹੀਂ ਉਨ੍ਹਾਂ ਦੇ ਵੱਲੋਂ ਫੈਮੇਨਿਜ਼ਮ ਦਾ ਮਤਲਬ ਦੱਸਿਆ ਗਿਆ ਕਿ ਸੋਸ਼ਲ ਮੀਡੀਆ ਤੇ ਜੋ ਲੜਕੀਆਂ ਆਪਣਾ ਜਿਸਮ ਵਿਖਾ ਕੇ ਮਸ਼ਹੂਰ ਹੁੰਦੀਆਂ ਹਨ ਤੇ ਛੋਟੇ ਕੱਪੜੇ ਪਾ ਕੇ ਮਸ਼ਹੂਰ ਹੁੰਦੀਆਂ ਹਨ ਉਹ ਫੈਮੇਨਿਜ਼ਮ ਨਹੀਂ ਹੈ । ” ਲਹੂ ਦੀ ਆਵਾਜ਼” ਗੀਤ ਵਿੱਚ ਗੀਤ ਦੀ ਵੀਡੀਓ ਵਿਚ ਕੁਝ ਚਰਚਿਤ ਚਿਹਰਿਆਂ ਦੀਆਂ ਵੀਡੀਓਜ਼ ਵੀ ਸਾਂਝੀਅਾਂ ਕੀਤੀਅਾਂ ਗੲੀਅਾਂ ਨੇ ਜਿਨ੍ਹਾਂ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ ।

ਇਸੇ ਵਿਚਕਾਰ ਹੁਣ ਇਸ ਗਾਇਕਾ ਦੇ ਨਾਲ ਇਕ ਜੁੜੀ ਹੋਈ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਉਨ੍ਹਾਂ ਦੇ ਇਸ ਗਾਣੇ ਦੇ ਮਸ਼ਹੂਰ ਹੋਣ ਤੋਂ ਬਾਅਦ ਸਿਮਰਨ ਦਾ ਇੰਸਟਾਗ੍ਰਾਮ ਅਕਾਉਂਟ ਡਿਲੀਟ ਹੋ ਗਿਆ ਹੈ । ਸਿਮਰਨ ਕੌਰ ਧਾਦਲੀ ਦਾ ਅਕਾਊਂਟ ਡਿਲੀਟ ਹੋਣ ਦਾ ਵੱਡਾ ਕਾਰਨ ਲੋਕਾਂ ਦੇ ਵਲੋਂ ਅਕਾਊਂਟ ਨੂੰ ਰਿਪੋਰਟ ਕਰਨਾ ਹੋ ਸਕਦਾ ਹੈ । ਪਰ ਅਜੇ ਤੱਕ ਗਾਇਕਾਂ ਦੇ ਵੱਲੋਂ ਇਸ ਸਬੰਧੀ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ

Home ਤਾਜਾ ਜਾਣਕਾਰੀ ਹੁਣੇ ਹੁਣੇ ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਲਈ ਆਈ ਮਾੜੀ ਖਬਰ

ਤਾਜਾ ਜਾਣਕਾਰੀ
ਹੁਣੇ ਹੁਣੇ ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਲਈ ਆਈ ਮਾੜੀ ਖਬਰ
ByadminSeptember 18, 2021Comments Off on ਹੁਣੇ ਹੁਣੇ ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਪੰਜਾਬੀ ਗਾਇਕਾ ਸਿਮਰਨ ਕੌਰ ਧਾਦਲੀ ਲਈ ਆਈ ਮਾੜੀ ਖਬਰ
Previous Postਪੰਜਾਬ ਚ ਆਪਣੇ ਹੱਥ ਤੇ ਇਹ ਗੱਲ ਲਿੱਖ ਕੇ ਔਰਤ ਨੇ ਦਿੱਤੀ ਆਪਣੀ ਜਾਨ – ਮੱਚੀ ਹਾਹਾਕਾਰ
Next Postਵਿਦੇਸ਼ ਚ ਭਾਰਤੀ ਖਿਡਾਰੀਆਂ ਨਾਲ ਵਾਪਰਿਆ ਇਹ, ਫਿਰ ਸਿੱਖ ਲੈ ਗਏ ਗੁਰਦਵਾਰਾ ਸਾਹਿਬ ਚ ਕਟਵਾਈ ਰਾਤ – ਤਾਜਾ ਵੱਡੀ ਖਬਰ