BREAKING NEWS
Search

ਹੁਣੇ ਹੁਣੇ ਰਾਤੀ 9 ਵਜੇ ਨਾਲ ਆਈ ਮੌਸਮ ਦੀ ਵੱਡੀ ਚੇਤਾਵਨੀ ਦੇਖੋ….

ਹੁਣੇ ਹੁਣੇ ਰਾਤੀ 9 ਵਜੇ ਨਾਲ ਆਈ ਮੌਸਮ ਦੀ ਵੱਡੀ ਚੇਤਾਵਨੀ ਦੇਖੋ

ਲੁਧਿਆਣਾ: ਬੀਤੇ ਦਿਨੀਂ ਪੰਜਾਬ ਦੇ ਨਾਲ ਲੱਗਦੇ ਕਈ ਹਿੱਸਿਆਂ ਵਿੱਚ ਮੌਸਮ ਬਹੁਤ ਜਿਆਦਾ ਖਰਾਬ ਰਿਹਾ । ਇਸ ਖਰਾਬ ਮੌਸਮ ਦੇ ਚੱਲਦਿਆਂ ਤੇਜ਼ ਹਵਾਵਾਂ ਨਾਲ ਮੀਂਹ ਵੀ ਪਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਘੱਟ ਪ੍ਰੈਸ਼ਰ ਹੋਣ ਕਾਰਨ ਪਾਰੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 24 ਘੰਟਿਆਂ ਤੱਕ ਮੌਸਮ ਇਸ ਤਰ੍ਹਾਂ ਹੀ ਰਹੇਗਾ, ਪਰ ਇਸ ਦਾ ਅਸਰ ਜ਼ਰੂਰ ਘੱਟ ਹੋ ਜਾਵੇਗਾ । ਜਿਸ ਕਾਰਨ ਤਾਪਮਾਨ ਵਿੱਚ ਫਿਰ ਤੋਂ ਵਾਧਾ ਹੋਵੇਗਾ ਅਤੇ ਮੌਸਮ ਸਾਫ ਹੋ ਜਾਵੇਗਾ । ਇਸਦੇ ਚੱਲਦਿਆਂ ਡਾ. ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ

ਕਿ ਕਿਸਾਨ ਆਪਣੀ ਜੀਰੀ ਨੂੰ ਮੌਸਮ ਦੇ ਹਿਸਾਬ ਨਾਲ ਹੀ ਪਾਣੀ ਲਗਾਉਣ । ਉਨ੍ਹਾਂ ਨੇ ਦੱਸਿਆ ਕਿ 2 ਦਿਨਾਂ ਫਿਰ ਤੋਂ ਅਜਿਹਾ ਸਿਸਟਮ ਬਣੇਗਾ, ਜਿਸ ਕਾਰਨ ਤੇਜ਼ ਹਨ੍ਹੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਏ ਮੀਂਹ ਨਾਲ ਆਮ ਜਨਤਾ ਨੂੰ ਕੁਝ ਰਾਹਤ ਦੀ ਖਬਰ ਮਿਲੀ ਹੈ । ਜਿਸ ਤੋਂ ਬਾਅਦ ਮੌਸਮ ਕਾਫੀ ਸੁਹਾਵਣਾ ਹੋ ਗਿਆ । ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਪਾਰਾ 44 ਤੋਂ 46 ਡਿਗਰੀ ਹੋਣ ਕਾਰਨ ਲੋਕਾਂ ਦਾ ਘਰਾਂ ‘ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਸੀ ।

ਦਿਨ ਭਰ ਬੱਦਲ ਛਾਏ ਰਹੇ ਤੇ ਸ਼ਾਮ ਨੂੰ ਆਏ ਤੂਫ਼ਾਨ ਨੇ ਜ਼ਬਰਦਸਤ ਉਥਲ-ਪੁਥਲ ਮਚਾਈ । ਸੂਬੇ ਵਿੱਚ ਬੁੱਧਵਾਰ ਨੂੰ ਹੋਈ ਤੇਜ਼ ਬਾਰਿਸ਼ ਅਤੇ ਹਨ੍ਹੇਰੀ ਨਾਲ ਕਈ ਜਗ੍ਹਾ ਨੁਕਸਾਨ ਹੋ ਗਿਆ ਹੈ । ਇਸ ਤੂਫ਼ਾਨ ਦੇ ਚੱਲਦਿਆਂ ਲੁਧਿਆਣਾ ਵਿੱਚ ਪੰਜ ਥਾਵਾਂ ‘ਤੇ ਕੰਧਾਂ ਆਦਿ ਡਿੱਗਣ ਨਾਲ 6 ਲੋਕ ਜਖਮੀ ਹੋ ਗਏ ।

ਮਿਲੀ ਜਾਣਕਾਰੀ ਵਿਚ ਪਤਾ ਲੱਗਿਆ ਹੈ ਕਿ ਆਦਰਸ਼ ਨਗਰ ਵਿੱਚ ਇਸ ਤੂਫ਼ਾਨ ਦੇ ਚੱਲਦਿਆਂ ਦੀਵਾਰ ਡਿੱਗਣ ਨਾਲ ਇੱਕ ਸਰੀਆ 4 ਸਾਲ ਦੀ ਬੱਚੀ ਦੀ ਗਰਦਨ ਵਿੱਚ ਵੜ ਗਿਆ । ਇਸ ਤੂਫ਼ਾਨ ਦੇ ਚੱਲਦਿਆਂ ਬਿਜਲੀ ਦੇ ਖੰਭੇ ਅਤੇ ਦਰੱਖਤ ਵੀ ਟੁੱਟ ਕੇ ਡਿੱਗ ਗਏ ।



error: Content is protected !!