BREAKING NEWS
Search

ਹੁਣੇ ਹੁਣੇ ਰਾਤੀ 2 ਵਜੇ ਨਾਲ ਪੰਜਾਬ ਚ ਵਾਪਰਿਆ ਕਹਿਰ ਮੌਕੇ ਤੇ ਹੀ…..

ਰਾਤੀ 2 ਵਜੇ ਨਾਲ ਪੰਜਾਬ ਚ ਵਾਪਰਿਆ ਕਹਿਰ

ਭੋਗਪੁਰ — ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਤੇ ਸਥਿਤ ਕਸਬਾ ਭੋਗਪੁਰ ਨੇੜਲੇ ਭੁਲੱਥ ਮੋੜ ਨੇੜੇ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ‘ਚ ਛੋਟਾ ਹਾਥੀ ਚਾਲਕ ਦੀ ਮੌਤ ਹੋ ਜਾਣ ਤੇ ਇਕ ਨੌਜਵਾਨ ਦੇ ਗੰਭੀਰ ਰੂਪ ‘ਚ ਜ਼ਖਮੀ ਹੋ ਜਾਣ ਦੀ ਖਬਰ ਹੈ।

ਮਿਲੀ ਜਾਣਕਾਰੀ ਮੁਤਾਬਿਕ ਛੋਟਾ ਹਾਥੀ ਨੰਬਰ ਪੀ.ਬੀ.06 ਏ.ਯੂ.6348 ਚਾਲਕ ਮਲਕੀਤ ਸਿੰਘ ਵਾਸੀ ਪਿੰਡ ਨਿਆਮਤ ਜ਼ਿਲ੍ਹਾ ਗੁਰਦਾਸਪੁਰ ਲੁਧਿਆਣੇ ਤੋਂ ਟੈਂਟ ਹਾਊਸ ਦਾ ਸਮਾਨ ਲੈ ਕੇ ਵਾਪਸ ਗੁਰਦਾਸਪੁਰ ਵੱਲ ਜਾ ਰਿਹਾ ਸੀ। ਇਸ ਟੈਂਪੂ ‘ਚ ਚਾਲਕ ਨਾਲ ਟੈਂਟ ਹਾਊਸ ਮਾਲਕ ਸਤਨਾਮ ਸਿੰਘ ਪੁੱਤਰ ਹਜ਼ੂਰ ਸਿੰਘ ਵਾਸੀ ਮੁੱਨਣਾਵਾਲੀ ਥਾਣਾ ਦੀਨਾਨਗਰ ਜ਼ਿਲਾ ਗੁਰਦਾਸਪੁਰ ਅਤੇ ਸਤਨਾਮ ਸਿੰਘ ਦਾ ਪੁੱਤਰ ਦਿਲਬਾਗ ਸਿੰਘ ਉਰਫ ਟੋਨੀ ਵੀ ਸਵਾਰ ਸੀ।

ਜਦੋਂ ਇਹ ਟੈਂਪੂ ਭੋਗਪੁਰ ਤੋਂ ਥੋੜਾ ਅੱਗੇ ਭੁਲੱਥ ਮੋੜ ਨੇੜੇ ਪੁੱਜਾ ਤਾਂ ਟੈਂਪੂ ‘ਚ ਲੱਦੇ ਸਮਾਨ ਦੀ ਲੱਦ ਉੱਚੀ ਹੋਣ ਕਾਰਨ ਟੈਂਪੂ ਅਚਾਨਕ ਪਲਟ ਗਿਆ। ਲੋਕਾਂ ਨੇ ਕਰੇਨ ਦੀ ਮਦਦ ਨਾਲ ਟੈਂਪੂ ਨੂੰ ਸਿੱਧਾ ਕੀਤਾ। ਇਸੇ ਦੌਰਾਨ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੇ ਟਰੱਕ ਨੰਬਰ ਪੀ.ਬੀ 35 ਕਿਅਊ 8942 ਨੇ ਪਿੱਛੋਂ ਟੈਂਪੂ ਨੂੰ ਟੱਕਰ ਮਾਰੀ

ਜਿਸ ਕਾਰਨ ਟੈਂਪੂ ਅੱਗੇ ਖੜ੍ਹਾ ਚਾਲਕ ਟਰੱਕ ਦੀ ਲਪੇਟ ‘ਚ ਆ ਗਿਆ ਤੇ ਉਸ ਦੇ ਨਾਲ ਖੜ੍ਹਾ ਟੈਂਟ ਹਾਊਸ ਦੇ ਮਾਲਕ ਦਾ ਪੁੱਤਰ ‘ਚ ਹਾਦਸੇ ਦੀ ਲਪੇਟ ‘ਚ ਆ ਗਿਆ। ਇਸ ਹਾਦਸੇ ਕਾਰਨ ਟੈਂਪੂ ਚਾਲਕ ਮਲਕੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਨਾਲ ਖ੍ਹੜਾ ਟੈਂਟ ਹਾਊਸ ਮਾਲਕ ਦਾ ਪੁੱਤਰ ਦਿਲਬਾਗ ਸਿੰਘ ਟੋਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਦੇਸਾਰ ਹੀ ਹਾਈਵੇ ਪੈਟਰੋਲਿੰਗ ਗੱਡੀ ਨੰਬਰ 16 ਦੇ ਮੁਲਾਜ਼ਮ ਰਣਧੀਰ ਸਿੰਘ ਅਤੇ ਰਣਜੀਤ ਸਿੰਘ ਹਾਦਸੇ ਵਾਲੀ ਥਾਂ ਤੇ ਪੁੱਜੇ ਤੇ ਉਨ੍ਹਾਂ ਜ਼ਖਮੀ ਦਿਲਬਾਗ ਸਿੰਘ ਨੂੰ ਹਸਪਤਾਲ ਪੁਹੰਚਾ ਦਿੱਤਾ। ਖਬਰ ਲਿੱਖੇ ਜਾਣ ਤੱਕ ਭੋਗਪੁਰ ਪੁਲਸ ਨੇ ਮੌਕੇ ਤੇ ਪੁੱਜ ਕੇ ਮਲਕੀਤ ਸਿੰਘ ਦੀ ਲਾਸ਼ ਅਪਣੇ ਕਬਜ਼ੇ ਵਿਚ ਲੈ ਲਈ ਸੀ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਸੀ। ਇਸ ਹਾਦਸੇ ਦੇ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਪੁਲਸ ਵੱਲੋ ਭਾਲ ਕੀਤੀ ਜਾ ਰਹੀ ਹੈ।



error: Content is protected !!