ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਰਾਤੀ ਪੰਜਾਬ ਚ ਵਾਪਰਿਆ ਕਹਿਰ ਜਿਉਂਦੇ ਬੱਚਿਆਂ ਦੀ ਅੱਗ ਚ ਸੜਕੇ ਹੋਈ ਮੌਤ ਅਤੇ
ਨਵਾਂਸ਼ਹਿਰ-ਪਿੰਡ ਬੱਛੂਆਂ ਦੇ ਨਜ਼ਦੀਕ ਝੁੱਗੀਆਂ ਬਣਾ ਕੇ ਰਹਿ ਰਹੇ ਇਕ ਪਰਿਵਾਰ ਦੀ ਝੁੱਗੀ ’ਚ ਰਾਤ ਅੱਗ ਲੱਗ ਗਈ। ਜਿਸ ਕਾਰਨ ਝੱਗੀ ਅੰਦਰ ਸੁੱਤੀਆਂ ਪਈਆਂ 2 ਮਾਸੂਮ ਬੱਚੀਆਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀਆਂ ਦੇ ਪਿਤਾ ਉਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ 5-6 ਪਰਿਵਾਰ ਕਾਫੀ ਸਮੇਂ ਤੋਂ
ਬੱਛੂਆਂ ਦੇ ਨਜ਼ਦੀਕ ਖੇਤਾਂ ’ਚ ਝੁੱਗੀਆਂ ਬਣਾ ਕੇ ਰਹਿ ਰਹੇ ਹਨ ਅਤੇ ਬੀਤੀ ਰਾਤ ਉਹ ਆਮ ਦੀ ਤਰ੍ਹਾਂ ਬਾਹਰ ਸੌਂ ਗਏ ਜਦਕਿ ਉਸ ਦੀਆਂ 2 ਲੜਕੀਆਂ ਜੋਤੀ ਉਮਰ ਕਰੀਬ 8 ਸਾਲ ਅਤੇ ਭੁਰੀ ਕਰੀਬ 5 ਸਾਲ ਝੁੱਗੀ ਦੇ ਅੰਦਰ ਸੁੱਤੀਆਂ ਪਈਆਂ ਸਨ ਅਤੇ ਝੁੱਗੀ ਅੰਦਰ ਇਕ ਦੀਵਾ ਜਗ ਰਿਹਾ ਸੀ।
ਰਾਤ ਕਰੀਬ ਸਾਢੇ 11 ਵਜੇ ਝੁੱਗੀ ਨੂੰ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਉਨ੍ਹਾਂ ਦੇ ਕਬੀਲੇ ਦੇ ਲੋਕ ਕੋਸ਼ਿਸ਼ ’ਚ ਲੱਗ ਗਏ ਜਦਕਿ ਪਿੰਡ ਬੱਛੂਆਂ ਦੇ ਵਸਨੀਕ ਵੀ ਆ ਗਏ ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਸਭ ਕੁਝ ਮਿੰਟਾਂ ’ਚ ਸਭ ਕੁਝ ਭਸਮ ਕਰ ਦਿੱਤਾ।
ਪਰਿਵਾਰ ਨੇ ਆਪਣੀਆਂ ਲੜਕੀਆਂ ਦੀ ਜਾਨ ਬਚਾਉਣ ਲਈ ਬਹੁਤ ਰੌਲਾ ਪਾਇਆ ਪਰ ਉਦੋਂ ਤੱਕ ਉਕਤ ਦੋਵੇਂ ਬੱਚੀਆਂ ਅੱਗ ਵਿਚ ਜਿੰਦਾ ਸੜ ਕੇ ਮੌਤ ਦੇ ਮੂੰਹ ’ਚ ਜਾ ਚੁੱਕੀਆਂ ਸਨ। ਇਸ ਅੱਗ ਦੀ ਲਪੇਟ ’ਚ 3 ਹੋਰ ਝੁੱਗੀਆਂ ਵੀ ਆ ਗਈਆਂ ਅਤੇ ਉਨ੍ਹਾਂ ਅੰਦਰ ਪਿਆ
ਪਰਿਵਾਰਾਂ ਦੀਆਂ ਲੋੜਾਂ ਦਾ ਘਰੇਲੂ ਸਾਮਾਨ ਵੀ ਸੜ ਕੇ ਰਾਖ ਹੋ ਗਿਆ। ਜਦਕਿ ਪੀੜਤ ਨੇ ਜੋ ਕਣਕ ਦੀ ਵਾਢੀ ਕਰ ਕੇ ਪੈਸੇ ਕਮਾਏ ਸਨ, ਉਹ ਵੀ ਸੜ ਗਏ ਅਤੇ ਨਾਲ ਹੀ ਖਾਣ ਜੋਗੀ ਰੱਖੀ ਕਣਕ ਵੀ ਸੁਆਹ ਬਣ ਗਈ। ਅੱਗ ਨੂੰ ਬੁਝਾਉਂਦੇ ਸਮੇਂ ਹੋਰ ਵੀ ਕਈਆਂ ਨੂੰ ਸੇਕ ਲੱਗ ਗਿਆ।
ਘਟਨਾ ਦਾ ਪਤਾ ਲੱਗਣ ਉੱਤੇ ਥਾਣਾ ਕਾਠਗਡ਼੍ਹ ਦੇ ਪੁਲਸ ਮੁਲਾਜ਼ਮ ਹੌਲਦਾਰ ਜੁਝਾਰ ਸਿੰਘ ਆਪਣੇ ਸਾਥੀ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚੇਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਦੋਵੇਂ ਲੜਕੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਬਲਾਚੌਰ ਦੇ ਸਿਵਲ ਹਸਪਤਾਲ ਪਹੁੰਚਾਇਆ।
ਤਾਜਾ ਜਾਣਕਾਰੀ