BREAKING NEWS
Search

ਹੁਣੇ ਹੁਣੇ ਯੂਰਪ ਤੋਂ ਆਈ ਵੱਡੀ ਖਬਰ ਹੋ ਗਿਆ ਇਹ ਐਲਾਨ – ਲੋਕਾਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਵੀ ਪ੍ਰਭਾਵਤ ਕੀਤਾ ਹੈ। ਜਿੱਥੇ ਅਮਰੀਕਾ ਵਿੱਚ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸੱਭ ਤੋਂ ਵਧੇਰੇ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ। ਤਾਂ ਜੋ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਲਗਾਈ ਗਈ ਰੋਕ ਨਾਲ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉਥੇ ਹੀ ਭਾਰਤ ਵਿੱਚ ਵੀ ਕਰੋਨਾ ਕੇਸਾਂ ਦੇ ਵਧੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਸੀ।

ਹੁਣ ਯੂਰਪ ਤੋਂ ਇਹ ਵੱਡੀ ਖਬਰ ਦਾ ਐਲਾਨ ਹੋਇਆ ਹੈ ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਟਲੀ ਵੀ ਵਧੇਰੇ ਪ੍ਰਭਾਵਤ ਹੋਣ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੈ, ਉਥੇ ਹੁਣ ਸਰਕਾਰ ਵੱਲੋਂ ਇਟਲੀ ਦੇ ਲੋਕਾਂ ਨੂੰ ਮਾਸਕ ਤੋਂ ਰਾਹਤ ਦੇ ਦਿਤੀ ਗਈ ਹੈ। ਉੱਥੇ ਹੀ ਇਟਲੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਅਜੇ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਾਵਧਾਨੀ ਵਰਤਣ ਲਈ ਆਖਿਆ ਗਿਆ ਹੈ। ਸਰਕਾਰ ਨੇ ਕਿਹਾ ਹੈ ਕਿ ਵਿਸ਼ੇਸ਼ ਰੂਪ ਨਾਲ ਨਵੇਂ ਕਰੋਨਾ ਵੈਰੀਐਂਟ ਦੀ ਲੜਾਈ ਅਜੇ ਜਿੱਤੀ ਨਹੀਂ ਗਈ ਹੈ।

ਇਟਲੀ ਵਿਚ ਜਿਥੇ 40 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹੋਏ ਹਨ ਉਥੇ ਹੀ ਹੁਣ ਤੱਕ ਇਸ ਕਰੋਨਾ ਕਾਰਨ 127,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਦੀ ਸਰਕਾਰ ਵੱਲੋਂ ਅਮਰੀਕਾ ,ਕੈਨੇਡਾ ਜਪਾਨ ਅਤੇ ਯੂਰਪ ਤੋ ਆਉਣ ਵਾਲੇ ਲੋਕਾਂ ਉਪਰ ਮਾਸਕ ਦੀ ਹਦਾਇਤ ਜਾਰੀ ਰੱਖੀ ਗਈ ਹੈ। ਇਸ ਤਰ੍ਹਾਂ ਹੀ ਪਾਬੰਦੀ ਭਾਰਤ-ਬੰਗਲਾਦੇਸ਼ ਅਤੇ ਸ੍ਰੀਲੰਕਾ ਤੋਂ ਆਉਣ ਵਾਲੇ ਲੋਕਾਂ ਉਪਰ ਵੀ ਜਾਰੀ ਰਹੇਗੀ। ਕਰੋਨਾ ਦੀ ਖੁਰਾਕ ਲੈਣ ਤੋਂ ਬਾਅਦ ਗ੍ਰੀਨ ਪਾਸ ਵੈਕਸੀਨ ਦਿੱਤੀ ਜਾਂਦੀ ਹੈ।

ਇਟਲੀ ਵਿੱਚ ਬਾਰਾਂ ਸਾਲ ਤੋਂ ਵੱਧ ਉਮਰ ਦੇ ਇਕ ਤਿਹਾਈ ਅਬਾਦੀ ਨੂੰ 17,572,505 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਇਟਲੀ ਦੇ ਸਿਹਤ ਮੰਤਰਾਲੇ ਨੇ ਪਹਿਲੀ ਵਾਰ ਇਟਲੀ ਦੇ 20 ਖੇਤਰਾਂ ਵਿਚੋਂ ਹਰੇਕ ਨੂੰ ਸਫੇਦ ਰੂਪ ਸ਼੍ਰੇਣੀਬੱਧ ਕੀਤਾ ਹੈ ਜੋ ਘੱਟ ਖਤਰੇ ਨੂੰ ਦਰਸਾਉਂਦਾ ਹੈ। ਜਿਸ ਦਾ ਮਤਲਬ ਹੈ ਕਿ ਉਥੇ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਵੇਗਾ। ਯੂਰਪ ਦੇ ਲੋਕਾਂ ਨੇ ਵੀ ਮਾਸਕ ਪਾ ਕੇ ਇਸ ਮਹਾਮਾਰੀ ਤੋਂ ਆਪਣੇ-ਆਪ ਨੂੰ ਬਚਾਇਆ ਹੈ।



error: Content is protected !!