BREAKING NEWS
Search

ਹੁਣੇ ਹੁਣੇ ਮੌਸਮ ਵਿਭਾਗ ਨੇ ਜਾਰੀ ਕੀਤੀ ਲਿਸਟ ਇਹਨਾਂ ਜਿਲਿਆਂ ਵਿਚ ਆ ਰਿਹਾ ਹੈ ਮੀਂਹ

ਰਾਜਧਾਨੀ ਦਿੱਲੀ ਵਿੱਚ 16 ਦਿਨਾਂ ਦੇ ਸੋਕੇ ਤੋਂ ਬਾਅਦ ਕੱਲ੍ਹ ਹਲਕੀ ਬਾਰਸ਼ ਹੋਈ, ਪਰ ਤਾਪਮਾਨ ਵਿੱਚ ਬਹੁਤ ਗਿਰਾਵਟ ਨਹੀਂ ਹੋਈ। ਹਾਲਾਂਕਿ ਅੱਜ ਦਿੱਲੀ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਕੱਲ੍ਹ ਤੋਂ ਹੀ ਦਿੱਲੀ ਵਿੱਚ ਕਾਲੇ ਬੱਦਲ ਛਾਏ ਹੋਏ ਹਨ। ਇਸ ਲਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਮਾਨਸੂਨੀ ਬਾਰਸ਼ ਹੋ ਸਕਦੀ ਹੈ।

ਇਸ ਦੇ ਨਾਲ ਹੀ ਪੰਜਾਬ ਆਓੁਣ ਵਾਲੇ ਕੁਝ ਮਿੰਟਾ ਤੇ 6 ਘੰਟਿਆਂ ਦੌਰਾਨ ਗੁਰਦਾਸਪੁਰ,ਮੁਕੇਰਿਆਂ,ਬਟਾਲਾ,ਹਰਚੋਵਾਲ,ਸ਼੍ਰੀ ਹਰਗੋਬਿੰਦਪੁਰ,ਹਰਿਆਨਾ,ਕਰਤਾਰਪੁਰ,ਅੰਮ੍ਰਿਤਸਰਦਸੂਹਾ,ਹੁਸ਼ਿਆਰਪੁਰ,ਆਦਮਪੁਰ,ਕਪੂਰਥਲਾ,ਬਿਆਸ,ਗੜ੍ਹਸ਼ੰਕਰ,ਜਲੰਧਰ,ਫਗਵਾੜਾ,ਫਿਲ਼ੌਰ,ਨਵਾਂਸ਼ਹਿਰ,ਲੁਧਿਆਣਾ,ਚਮਕੌਰ ਸਾਹਿਬ,ਨੰਗਲ ਮੀਂਹ ਦਾ ਛਰਾਂਟਾ ਪਹੁੰਚ ਰਿਹਾ ਹੈ।

ਖੇਮਕਰਨ, ਭਿੱਖੀਵਿੰਡ, ਪੱਟੀ, ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਮਖੂ, ਜ਼ੀਰਾ, ਫ਼ਰੀਦਕੋਟ, ਮੋਗਾ, ਬਾਘਾ ਪੁਰਾਣਾ, ਮਲੋਟ, ਅਬੋਹਰ, ਗੰਗਾਨਗਰ, ਬਠਿੰਡਾ ਠੰਡੀ ਨੇਰੀ ਤੇ ਕਈ ਥਾਂਈ ਟੁੱਟਵਾਂ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ:

ਬੀਤੇ ਦਿਨ ਦਿੱਲੀ ਦੇ ਬਹੁਤ ਸਾਰੇ ਖੇਤਰਾਂ ਵਿੱਚ ਕੁਝ ਸਮੇਂ ਲਈ ਬਾਰਸ਼ ਹੋਈ ਜਿਸ ਨਾਲ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਪਰ ਨਮੀ ਦਾ ਪੱਧਰ 85 ਫੀਸਦੀ ਤੱਕ ਪਹੁੰਚ ਗਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅੰਕੜਿਆਂ ਅਨੁਸਾਰ ਆਇਆਨਗਰ, ਪਾਲਮ ਤੇ ਜਫ਼ਰਪੁਰ ਵਿੱਚ ਕ੍ਰਮਵਾਰ 17 ਮਿਲੀਮੀਟਰ, 5.8 ਮਿਲੀਮੀਟਰ ਤੇ 5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਸ਼ਹਿਰ ਦੇ ਸਭ ਤੋਂ ਵੱਧ ਅੰਕੜੇ ਦੇਣ ਵਾਲੀ ਸਫਦਰਜੰਗ ਆਬਜ਼ਰਵੇਟਰੀ 0.4 ਮਿਲੀਮੀਟਰ ਬਾਰਸ਼ ਦਰਜ ਕੀਤੀ।

ਇਸ ਦੇ ਨਾਲ ਹੀ ਗੁੜਗਾਓਂ, ਫਰੀਦਾਬਾਦ ਅਤੇ ਨੋਇਡਾ ਵਿੱਚ ਵੀਰਵਾਰ ਨੂੰ ਚੰਗਾ ਮੀਂਹ ਪਿਆ। ਅਗਲੇ 48 ਘੰਟਿਆਂ ਵਿੱਚ ਦਿੱਲੀ ਵਿਚ ਮਾਨਸੂਨ ਦੀ ਦਸਤਕ ਲਈ ਚੰਗੇ ਹਾਲਾਤ ਹਨ। ਸਕਾਈਮੇਟ ਦੇ ਅਧਿਕਾਰੀ ਪਲਾਵਤ ਨੇ ਦੱਸਿਆ ਕਿ 10 ਜੁਲਾਈ ਤੱਕ ਰੁਕ-ਰੁਕ ਕੇ ਬਾਰਸ਼ ਹੋਣ ਦੀ ਸੰਭਾਵਨਾ ਹੈ ਤੇ ਉਸ ਦੇ ਬਾਅਦ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।



error: Content is protected !!