BREAKING NEWS
Search

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਕਲਾਕਾਰ ਮੁਕੇਸ਼ ਖੰਨਾ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿਛਲੇ ਦੋ ਦਿਨਾਂ ਤੋਂ ਜਿੱਥੇ ਦੇਸ਼ ਵਿਚ ਕਰੋਨਾ ਸੰਕਰਮਿਤ ਮਾਮਲਿਆਂ ਦੇ ਵਿਚ ਗਿਰਾਵਟ ਆ ਰਹੀ ਹੈ ਓਥੇ ਹੀ ਕਰੋਨਾ ਵਾਇਰਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ ਚੌਵੀ ਘੰਟਿਆਂ ਦੇ ਦੌਰਾਨ ਨੂੰ ਚਾਰ ਹਜ਼ਾਰ ਤੋਂ ਵੱਧ ਲੋਕ ਕਰੋਨਾ ਵਾਇਰਸ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਦੂਜੇ ਪਾਸੇ ਜੇਕਰ ਫਿਲਮੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਫਿਲਮੀ ਜਗਤ ਵਿਚ ਆਪਣੇ ਪੈਰ ਬੁਰੀ ਤਰ੍ਹਾਂ ਪਸਾਰ ਲਏ ਹਨ।

ਜਿਸ ਦੇ ਚਲਦਿਆਂ ਫਿਲਮੀ ਜਗਤ ਨਾਲ ਸਬੰਧਿਤ ਕਈ ਵੱਡੇ ਸਿਤਾਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸੇ ਤਰ੍ਹਾਂ ਹੁਣ ਇਸ ਮਸ਼ਹੂਰ ਅਦਾਕਾਰ ਨਾਲ ਸਬੰਧਿਤ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਫ਼ਿਲਮੀ ਜਗਤ ਦੇ ਵਿਚ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ।ਦੱਸ ਦਈਏ ਕਿ ਇਹ ਮੰਦਭਾਗੀ ਖ਼ਬਰ ਪ੍ਰਸਿੱਧ ਅਦਾਕਾਰ ਮੁਕੇਸ਼ ਖੰਨਾ ਨਾਲ ਸੰਬੰਧਿਤ ਹੈ। ਦਰਅਸਲ ਮੁਕੇਸ਼ ਖੰਨਾ ਨਾਲ ਸਬੰਧੀ ਇਹ ਝੂਠੀਆਂ ਖਬਰਾਂ ਫੈਲਾਉਣ ਜਾ ਰਿਹਾ ਸੀ ਕਿ ਉਹ ਇਸ ਸੰਸਾਰ ਵਿੱਚ ਨਹੀਂ ਰਹੇ।

ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕ ਕਾਫ਼ੀ ਦੁਖੀ ਸਨ ਪਰ ਜਾਣਕਾਰੀ ਦੇ ਅਨੁਸਾਰ ਮੁਕੇਸ਼ ਖੰਨਾ ਦੀ ਭੈਣ ਕਮਲ ਕਪੂਰ ਕਰੋਨਾ ਵਾਇਰਸ ਕਾਰਨ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚੋਂ ਹਾਰ ਗਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸ ਸਬੰਧੀ ਜਾਣਕਾਰੀ ਮੁਕੇਸ਼ ਖੰਨਾ ਨੇ ਆਪਣੀ ਸ਼ੋਸ਼ਲ ਮੀਡੀਆ ਦੇ ਰਾਹੀਂ ਇਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ।

ਉਹ ਆਪਣੀ ਇਸਟਾਗ੍ਰਾਮ ਉਤੇ ਆਪਣੇ ਪਰਿਵਾਰ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਦੇ ਹਨ ਕਿ ਕੱਲ ਮੈਂ ਆਪਣੀ ਮੌਤ ਦੀ ਝੂਠੀ ਖ਼ਬਰ ਦੀ ਸਚਾਈ ਦੱਸਣ ਲਈ ਸੰਘਰਸ਼ ਕੀਤਾ ਪਰ ਮੈਨੂੰ ਨਹੀਂ ਪੱਤਾ ਸੀ ਕਿ ਇਕ ਭਿਆਨਕ ਸੱਚ ਮੇਰੇ ਨੇੜੇ ਘੁੰਮ ਰਿਹਾ ਸੀ। ਅੱਜ ਮੇਰੀ ਇਕਲੌਤੀ ਵੱਡੀ ਭੈਣ ਦੀ ਦਿੱਲੀ ਵਿੱਚ ਮੌਤ ਹੋ ਗਈ। ਉਸ ਦੀ ਮੌਤ ਤੇ ਮੈਨੂੰ ਬਹੁਤ ਦੁੱਖ ਹੋਇਆ। ਇਸ ਪੋਸਟ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਪ੍ਰਸ਼ੰਸ਼ਕ ਉਨ੍ਹਾਂ ਦੀ ਭੈਣ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਨਾਲ ਦੁਖ ਸਾਂਝਾ ਕਰ ਰਿਹਾ ਹਨ।



error: Content is protected !!