ਇਸ ਵੇਲੇ ਦੀ ਵੱਡੀ ਖਬਰ ਮੁੰਬਈ ਤੋਂ ਮਸ਼ਹੂਰ ਬੋਲੀਵੁਡ ਐਕਟਰ ਰਿਸ਼ੀ ਕਪੂਰੇ ਦੇ ਬਾਰੇ ਵਿਚ ਆ ਰਹੀ ਹੈ ਜਿਸ ਨਾਲ ਸਾਰਾ ਬੋਲੀਵੁਡ ਚਿੰਤਾ ਵਿਚ ਪੈ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਣ ਉਨ੍ਹਾਂ ਨੂੰ ਮੁੰਬਈ ਦੇ ਐਚ.ਐਨ. ਰਿਲਾਇੰਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਿਸ਼ੀ ਕਪੂਰ ਨੂੰ ਕੈਂਸਰ ਸਬੰਧਿਤ ਸਮੱਸਿਆ ਦੇ ਚਲਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਰੱਖਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਰਿਸ਼ੀ ਕਪੂਰ ਦੀ ਹਾਲਤ ਨਾਜ਼ੁਕ ਹੈ ਪਰ ਫਿਲਹਾਲ
ਉਨ੍ਹਾਂ ਦੀ ਹਾਲਤ ਸਥਿਰ ਹਨ। ਰਿਸ਼ੀ ਕਪੂਰ ਸਿਹਤ ਖਰਾਬ ਹੋਣ ਕਾਰਣ ਕਰੀਬ 1 ਹਫ਼ਤੇ ਤੋਂ ਹਸਪਤਾਲ ‘ਚ ਹਨ। ਇਸ ਤੋਂ ਪਹਿਲਾਂ ਫਰਵਰੀ ‘ਚ ਵੀ ਰਿਸ਼ੀ ਕਪੂਰ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਨੇ ਇੰਡੀਅਨ ਐਕਸਪ੍ਰੇਸ ਨਾਲ ਗੱਲਬਾਤ ‘ਚ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ, ਰਿਸ਼ੀ ਕਪੂਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ ਉਨ੍ਹਾਂ ਦੇ ਨਾਲ ਹਨ।
ਦੱਸ ਦਈਏ ਕਿ ਸਾਲ 2018 ‘ਚ ਰਿਸ਼ੀ ਕਪੂਰ ‘ਚ ਕੈਂਸਰ ਦੀ ਪੁਸ਼ਟੀ ਹੋਈ ਸੀ। ਜਿਸ ਦੇ ਬਾਅਦ ਨਿਊਯਾਰਕ ‘ਚ ਕਰੀਬ 8 ਮਹੀਨੇ ਤੱਕ ਉਨ੍ਹਾਂ ਦਾ ਇਲਾਜ ਚੱਲਿਆ ਸੀ। ਪਹਿਲਾਂ ਤਾਂ ਨਾ ਹੀ ਰਿਸ਼ੀ ਕਪੂਰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਬੀਮਾਰੀ ਦਾ ਖੁਲਾਸਾ ਕੀਤਾ ਸੀ ਪਰ ਬਾਅਦ ‘ਚ ਖੁਦ ਰਿਸ਼ੀ ਕਪੂਰ ਨੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ, ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੈ।
ਤਾਜਾ ਜਾਣਕਾਰੀ