BREAKING NEWS
Search

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦੇ ਘਰੇ ਪਿਆ ਮਾਤਮ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਰੁਪਿੰਦਰ ਹਾਂਡਾ ਨੇ ਲਿਖਿਆ, ”ਅੱਜ ਮੇਰੇ ਨਾਨਾ ਜੀ ਆਪਣਾ ਸਫ਼ਰ ਪੂਰਾ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਚਲੇ ਗਏ। ਇਹ ਮੇਰੇ ਪਰਿਵਾਰ ਦੇ ਉਹ ਇਨਸਾਨ ਸਨ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਦੇਖਿਆ, ਡਿਸੀਪਲਿਨ ਵਿਚ ਦੇਖਿਆ ਤੇ ਗਾਇਕੀ ਲਈ ਮੈਨੂੰ ਹਮੇਸ਼ਾ ਪ੍ਰੇਰਿਤ ਕਰਨ ਵਾਲੇ ਉਹ ਪਹਿਲੇ ਇਨਸਾਨ

ਮੇਰੇ ਨਾਨਾ ਜੀ ਹੀ ਸੀ। ਉਨ੍ਹਾਂ ਦਾ ਨਿੱਤ ਨੇਮ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਾਅਦ ਹੀਰ ਦੀ ਪ੍ਰੈਕਟਿਸ ਕਰਵਾਉਣ ਬਹੁਤ ਯਾਦ ਕਰਾਂਗੀ। ਮਿਸ ਯੂ ਨਾਨਾ ਜੀ। ਸਾਡੇ ਦਿਲਾਂ ਵਿਚ ਹਮੇਸ਼ਾ ਰਹੋਗੇ।” ਇਸਦੇ ਨਾਲ ਹੀ ਰੁਪਿੰਦਰ ਹਾਂਡਾ ਨੇ ਆਪਣੇ ਨਾਨਾ ਜੀ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਹੈ।

ਦੱਸ ਦੇਈਏ ਕਿ ਰੁਪਿੰਦਰ ਹਾਂਡਾ ਦੇ ਫੈਨਜ਼ ਉਨ੍ਹਾਂ ਨੂੰ ਇਸ ਦੁੱਖ ਦੀ ਘੜੀ ਵਿਚ ਹੋਂਸਲਾ ਰੱਖਣ ਲਈ ਆਖ ਰਹੇ ਹਨ। ਜੀ ਹਾਂ ਇਹ ਉਹ ਸਮਾਂ ਹੁੰਦਾ ਹੈ ਜਦੋ ਕੋਈ ਦਿਲ ਦਾ ਕਰੀਬੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਹੈ। ਹਰ ਸ਼ਖ਼ਸ ਦੀ ਜ਼ਿੰਦਗੀ ਵਿਚ ਉਨ੍ਹਾਂ ਦੇ ਬਜ਼ੁਰਗ ਖਾਸ ਥਾਂ ਰੱਖਦੇ ਹਨ। ਆਪਣੇ ਵਡੇਰਿਆਂ ਦੇ ਨਾਲ ਹਰ ਇਨਸਾਨ ਦੀਆਂ ਬਚਪਨ ਤੋਂ ਲੈ ਕੇ

ਵੱਡੇ ਹੋਣ ਤਕ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ, ਜਿਸ ਕਰਕੇ ਰੁਪਿੰਦਰ ਹਾਂਡਾ ਲਈ ਵੀ ਇਹ ਵੱਡਾ ਸਦਮਾ ਹੈ, ਜਿਨ੍ਹਾਂ ਦੀ ਹੱਲਾਸ਼ੇਰੀ ਦੇ ਥਾਪੜੇ ਨੇ ਅੱਜ ਉਨ੍ਹਾਂ ਨੂੰ ਗਾਇਕੀ ਦੇ ਖੇਤਰ ਵਿਚ ਸਟਾਰ ਬਣਾ ਦਿੱਤਾ ਹੈ। ਉਸ ਅਹਿਮ ਸ਼ਖਸ ਦਾ ਚੱਲੇ ਜਾਣਾ ਜ਼ਿੰਦਗੀ ਵਿਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।

ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਖਾਲਸਾ ਏਡ ਨਾਲ ਵੀ ਜੁੜੇ ਹੋਏ ਹਨ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਨਾਲ ਮਿਲ ਕੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ।



error: Content is protected !!