BREAKING NEWS
Search

ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਦੇਖੋ ਉਡਦੇ ਜਹਾਜ ਚ ਕੀ ਵਾਪਰਿਆ

ਹੁਣੇ ਆਈ ਤਾਜਾ ਵੱਡੀ ਖਬਰ

ਇਹਨਾਂ ਦਿਨਾਂ ਵਿਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਸੁਰਖੀਆਂ ਚ ਛਾਏ ਹੋਏ ਹਨ ਰੋਜਾਨਾ ਹੀ ਉਹਨਾਂ ਬਾਰੇ ਕੋਈ ਨਾ ਕੋਈ ਖਬਰ ਸ਼ੋਸ਼ਲ ਮੀਡੀਆ ਤੇ ਆਈ ਹੀ ਰਹਿੰਦੀ ਹੈ ਪਰ ਜੋ ਖਬਰ ਹੁਣ ਗੁਰਦਾਸ ਮਾਨ ਬਾਰੇ ਆਈ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕੇ ਗੁਰਦਾਸ ਮਾਨ ਨੇ ਪੰਜਾਬੀਆਂ ਵਾਲੀ ਅਣਖ ਦਿਖਾ ਦਿਤੀ ਹੈ ਬਾਕੀ ਪੂਰੀ ਖਬਰ ਦੇਖ ਕੇ ਤੁਸੀ ਵੀ ਆਪਣੀ ਕੀਮਤੀ ਰਾਏ ਕਾਮੈਂਟ ਰਾਹੀ ਜਰੂਰ ਸਾਂਝੀ ਕਰਨੀ ਕੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਜਲੰਧਰ- ਨਰਾਤਿਆਂ ਦੇ ਦਿਨਾਂ ‘ਚ ਗੁਰਦਾਸ ਮਾਨ ਵਲੋਂ ਹਾਲ ਹੀ ‘ਚ ਵੈਸ਼ਨੋ ਦੇਵੀ ਵਿਖੇ ਸ਼ੋਅ ਕੀਤਾ ਗਿਆ, ਜਿਸ ਤੋਂ ਬਾਅਦ ਉਹ ਕਲਕੱਤਾ ‘ਚ ਦੁਰਗਾ ਪੂਜਾ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਲਈ ਮਾਨ ਜਦੋਂ ਬੰਬੇ ਤੋਂ ਕਲਕੱਤਾ ਲਈ ਰਵਾਨਾ ਹੋਣ ਏਅਰਪੋਟ ਪਹੁੰਚੇ

ਤਾਂ ਅਚਾਨਕ ਖਬਰ ਆਈ ਕਿ ਗੁਰਦਾਸ ਮਾਨ ਨੇ ਕਲਕੱਤਾ ਦਾ ਸ਼ੋਅ ਰੱਦ ਕਰ ਦਿੱਤਾ ਹੈ। ਇਸ ਬਾਬਤ ਜਦੋਂ ਗੁਰਦਾਸ ਮਾਨ ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਓਨਾ ਮਾਮਲੇ ਬਾਰੇ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਕੱਤਾ ‘ਚ ਪਹੁੰਚਣ ਤੋਂ ਪਹਿਲਾਂ ਹੀ ਜਹਾਜ ‘ਚ ਗੁਰਦਾਸ ਨੂੰ ਕਿਸੇ ਵਿਅਕਤੀ ਨੇ ਸਮਾਗਮ ਦੀਆਂ ਤਸਵੀਰਾਂ ਵਿਖਾ ਦਿੱਤੀਆਂ ਸਨ।

ਜਿਸ ਵਿੱਚ ਸ੍ਰੀ ਹਰਮੰਦਿਰ ਸਾਹਿਬ ਵਰਗਾ ਮਾਡਲ ਬਣਾਇਆ ਗਿਆ ਹੈ। ਇਹ ਵੇਖਦਿਆਂ ਗੁਰਦਾਸ ਮਾਨ ਨੇ ਤੁਰੰਤ ਫੈਸਲਾ ਲੈਂਦਿਆਂ ਕਿਹਾ ਕਿ ਉਹ ਸ਼ੋਅ ਰੱਦ ਕਰ ਦਿੱਤਾ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਨੈਤਿਕਤਾ ਅਤੇ ਆਸਥਾ ਦੇ ਖਿਲਾਫ ਹੈ, ਜਿਸ ਕਾਰਨ ਉਹ ਕਲਕੱਤਾ ਏਅਰਪੋਰਟ ਤੋਂ ਹੀ ਬੰਬੇ ਵਾਪਸ ਪਰਤ ਆਏ।

ਦੱਸ ਦੇਈਏ ਕਿ ਕੱਲਕਤਾ ‘ਚ ਬਣੇ ਇਸ ਮਾਡਲ ਦਾ ਵਿਵਾਦ ਪਹਿਲਾਂ ਤੋਂ ਵੀ ਕਾਫੀ ਭੱਖਿਆ ਹੋਇਆ ਹੈ ਤੇ ਹੁਣ ਗੁਰਦਾਸ ਮਾਨ ਦੀ ਟੀਮ ਨੇ ਉਨ੍ਹਾਂ ਵੱਲੋਂ ਸ਼ੋਅ ਨੂੰ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।



error: Content is protected !!