ਆਈ ਤਾਜਾ ਵੱਡੀ ਖਬਰ

2019 ਦੇ ਅਖੀਰ ਵਿਚ ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਨਹੀਂ ਬਚ ਸਕਿਆ। ਦੇਸ਼ ਅੰਦਰ ਪਿਛਲੇ ਮਹੀਨੇ ਤੋਂ ਲਗਾਤਾਰ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕਈ ਸੂਬਿਆਂ ਵਿੱਚ ਵੱਧ ਪ੍ਰਭਾਵਤ ਜਗ੍ਹਾ ਉਪਰ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਕਈ ਜਗ੍ਹਾ ਤਾਲਾਬੰਦੀ ਕੀਤੀ ਜਾ ਰਹੀ ਹੈ। ਉਥੇ ਹੀ ਲੋਕਾਂ ਦੀ ਇਕੱਠ ਤੇ ਵੀ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਕਰੋਨਾ ਦੀ ਰੋਕਥਾਮ ਲਈ ਵਿਦਿਅਕ ਅਦਾਰਿਆਂ ਵਿੱਚ ਵੀ ਬੱਚਿਆਂ ਦੇ ਆਉਣ ਤੇ ਰੋਕ ਲਗਾ ਦਿਤੀ ਗਈ ਹੈ। ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਇਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਹੈ। ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਵੀ ਇਸ ਕਰੋਨਾ ਦੀ ਚਪੇਟ ਵਿਚ ਆ ਚੁੱਕੀਆਂ ਹਨ। ਆਏ ਦਿਨ ਹੀ ਕਰੋਨਾ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੀ ਚਿੰਤਾ ਵਿੱਚ ਹੈ। ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਬਿੰਦਾ ਦੇ ਬਾਰੇ ਵੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਫਿਲਮੀ ਅਦਾਕਾਰ ਗੋਵਿੰਦਾ ਵੀ ਕਰੋਨਾ ਸੰਕਰਮਿਤ ਹੋ ਗਏ ਹਨ।

ਉਨ੍ਹਾਂ ਦੇ ਕਰੋਨਾ ਤੋਂ ਸੰਕ੍ਰਮਿਤ ਹੋਣ ਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਗੋਵਿੰਦਾ ਦੀ ਪਤਨੀ ਸੁਨੀਤਾ ਵੀ ਕਰੋਨਾ ਤੋਂ ਸੰਕਰਮਿਤ ਹੋ ਗਏ ਸਨ ਜੋ ਘਰ ਵਿੱਚ ਇਕਾਂਤਵਾਸ ਰਹੇ ਅਤੇ ਹੁਣ ਬਿਲਕੁਲ ਠੀਕ ਹੋ ਗਏ ਹਨ। ਗੋਬਿੰਦਾ ਦੀ ਅਸੀਸਟੈਂਟ ਰਹੀ ਸ਼ਸ਼ੀ ਸਿਨਹਾ ਵੱਲੋਂ ਵੀ ਦੱਸਿਆ ਗਿਆ ਹੈ ਕਿ ਗੋਵਿੰਦਾ ਨੂੰ ਕਮਜ਼ੋਰੀ ਅਤੇ ਸਵਾਦ ਵਿਚ ਤਬਦੀਲੀ ਉਪਰੰਤ ਆਪਣਾ ਕਰੋਨਾ ਟੈਸਟ ਕਰਵਾਇਆ ਗਿਆ ਸੀ। ਜਿਸ ਦੀ ਅੱਜ ਰਿਪੋਰਟ ਪਾਜ਼ੀਟਿਵ ਆਉਣ

ਤੇ ਉਨ੍ਹਾਂ ਵੱਲੋਂ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਆਪਣਾ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਸ਼ਸ਼ੀ ਪਿਛਲੇ 35 ਸਾਲਾਂ ਤੋਂ ਫਿਲਮੀ ਅਦਾਕਾਰ ਗੋਵਿੰਦਾ ਦੇ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਗੋਵਿੰਦਾ ਦੀ ਸੱਸ, ਯਾਨੀ ਕਿ ਸੁਨੀਤਾ ਦੀ ਮਾਂ ਸਵਿਤਰੀ ਸ਼ਰਮਾ ਵੀ ਕਰੋਨਾ ਤੋਂ ਸੰਕ੍ਰਮਿਤ ਹੋਣ ਕਾਰਨ ਗੰਭੀਰ ਬਿਮਾਰ ਹੈ। ਇਸ ਲਈ ਗੋਬਿੰਦਾ ਦੇ ਬੇਟੇ ਯਸ਼ਵਰਧਨ ਵੱਲੋਂ 74 ਸਾਲਾ ਨਾਨੀ ਦੇ ਸਿਹਤਯਾਬ ਹੋਣ ਲਈ ਪ੍ਰਸ਼ੰਸਕਾਂ ਨੂੰ ਦੁਆ ਕਰਨ ਲਈ ਆਖਿਆ ਗਿਆ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਬੋਲੀਵੁਡ ਦੇ ਧਾਕੜ ਐਕਟਰ ਗੋਵਿੰਦਾ ਦੇ ਬਾਰੇ ਆਈ ਮਾੜੀ ਖਬਰ
ByadminApril 4, 2021Comments Off on ਹੁਣੇ ਹੁਣੇ ਬੋਲੀਵੁਡ ਦੇ ਧਾਕੜ ਐਕਟਰ ਗੋਵਿੰਦਾ ਦੇ ਬਾਰੇ ਆਈ ਮਾੜੀ ਖਬਰ
Previous Postਪੰਜਾਬ ਚ ਸਕੂਲਾਂ ਨੂੰ ਬੰਦ ਕਰਨ ਤੇ ਹੁਣੇ ਹੁਣੇ ਸਿਖਿਆ ਮੰਤਰੀ ਵਲੋਂ ਆਇਆ ਇਹ ਵੱਡਾ ਬਿਆਨ – ਤਾਜਾ ਵੱਡੀ ਖਬਰ
Next Postਅਚਾਨਕ ਵਧੇ ਕੋਰੋਨਾ ਕੇਸਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਲੈ ਲਿਆ ਇਹ ਵੱਡਾ ਫੈਸਲਾ