BREAKING NEWS
Search

ਹੁਣੇ ਹੁਣੇ ਬਸ ਤੇ ਹੋਇਆ ਅਤਵਾਦੀ ਹਮਲਾ 31 ਲੋਕਾਂ ਦੀ ਹੋਈ ਮੌਕੇ ਤੇ ਮੌਤ ਕਈ ਹੋਏ ਜਖਮੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿਥੇ ਇਕ ਵਾਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਗੈਰ ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਕਰੋਨਾ ਕਾਰਨ ਪਹਿਲਾਂ ਹੀ ਬਹੁਤ ਸਾਰੀ ਦੁਨੀਆਂ ਦੀ ਜਾਨ ਜਾ ਚੁੱਕੀ ਹੈ। ਉਥੇ ਹੀ ਹੋਣ ਵਾਲੇ ਅੱਤਵਾਦੀ ਹਮਲੇ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਬਣਾ ਦਿੰਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿਨ੍ਹਾਂ ਦਾ ਦੇਸ਼ ਦੇ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ ਅਤੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਹੁਣ ਇਥੇ ਬੱਸ ਤੇ ਅੱਤਵਾਦੀ ਹਮਲਾ ਹੋਇਆ ਹੈ ਜਿਸ ਕਾਰਨ 31 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ ਇਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅਫ਼ਰੀਕੀ ਮਹਾਂਦੀਪ ਦੇ 7 ਵੇਂ ਵੱਡੇ ਦੇਸ਼ ਮਾਲੀ ਵਿੱਚ ਹੋਇਆ ਹੈ। ਮਾਲੀ ਅਤੇ ਫਰਾਂਸ ਵਿਚਕਾਰ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਵਿਵਾਦ ਚਲਦਾ ਆ ਰਿਹਾ ਹੈ। ਜਿੱਥੇ ਮਾਲੀ ਦੇ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਕੁਝ ਸਮੇਂ ਪਹਿਲਾਂ ਫਰਾਂਸੀਸੀ ਅਧਿਕਾਰੀਆਂ ਉੱਪਰ ਵੀ ਅੱਤਵਾਦੀ ਘਟਨਾਵਾਂ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਗਾਇਆ ਸੀ।

ਉਨ੍ਹਾਂ ਆਖਿਆ ਸੀ ਤੇ ਮਾਲੀ ਦੇ ਕਈ ਖੇਤਰਾਂ ਵਿੱਚ ਅੱਤਵਾਦੀ ਸੰਗਠਨਾਂ ਦੀ ਟ੍ਰੇਨਿੰਗ ਦੇਣ ਦਾ ਕੰਮ ਚੱਲ ਰਿਹਾ ਹੈ। ਹੁਣ ਮਾਲੀ ਵਿਚ ਅੱਤਵਾਦੀਆਂ ਵੱਲੋਂ ਇਕ ਬੱਸ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਜਿੱਥੇ ਬਸ ਉਪਰ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਇਸ ਹਾਦਸੇ ਵਿੱਚ ਬੱਸ ਵਿਚ ਸਵਾਰ 31 ਲੋਕਾਂ ਦੀ ਮੌਤ ਹੋ ਗਈ ਹੈ।

ਉਥੇ ਹੀ ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵੀ 8 ਦੇ ਕਰੀਬ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇਸ਼ ਵਿਚ ਅਸਥਿਰਤਾ ਦੀ ਸਥਿਤੀ 2012 ਤੋਂ ਹੀ ਚੱਲੀ ਆ ਰਹੀ ਹੈ ਅਤੇ ਅੱਤਵਾਦੀਆਂ ਵੱਲੋਂ ਦੇਸ਼ ਦੇ ਉੱਤਰੀ ਹਿੱਸੇ ਵਿੱਚ ਕਈ ਖੇਤਰਾਂ ਤੇ ਕਬਜ਼ਾ ਕੀਤਾ ਗਿਆ ਹੈ। ਕਿਉਂਕਿ ਇਸ ਦੇਸ਼ ਵਿਚ ਜਿਥੇ ਕੁਝ ਕੁਦਰਤੀ ਸਰੋਤ ਹਨ ਜਿਨ੍ਹਾਂ ਵਿੱਚ ਨਮਕ, ਯੂਰੇਨੀਅਮ ਅਤੇ ਸੋਨਾ ਸ਼ਾਮਲ ਹੈ।



error: Content is protected !!