BREAKING NEWS
Search

ਹੁਣੇ ਹੁਣੇ ਪੰਜਾਬ ਲਈ ਆਇਆ ਮੌਸਮ ਦਾ ਅਲਰਟ ਆਉਣ ਵਾਲੇ ਇਹਨਾਂ ਦਿਨਾਂ ਚ ਫਿਰ ਆ ਸਕਦਾ ਮੀਂਹ

ਪੰਜਾਬ ਲਈ ਆਇਆ ਮੌਸਮ ਦਾ ਅਲਰਟ

ਪੰਜਾਬ ‘ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਬੀਤੇ ਥੋੜ੍ਹੇ ਦਿਨਾਂ ‘ਚ ਸੂਬੇ ‘ਚ ਗਰਮੀ ਕਾਫੀ ਵਧਣ ਲੱਗੀ ਸੀ ਪਰ ਅਚਾਨਕ ਬੀਤੇ ਦਿਨ ਅਤੇ ਤੜਕਸਾਰ ਮੌਸਮ ਨੇ ਕਰਵਟ ਲਈ ਅਤੇ ਮੀਂਹ ਕਾਰਨ ਮੁੜ ਤੋਂ ਮੌਸਮ ਠੰਡਾ ਹੋ ਗਿਆ। ਇਸ ਦੇ ਨਾਲ ਹੀ ਪਾਰਾ ਵੀ ਹੇਠਾਂ ਡਿੱਗ ਗਿਆ, ਜਿਸ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।

ਦੂਜੇ ਪਾਸੇ ਮੌਸਮ ਦੇ ਬਦਲਣ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਉਦਾਸੀ ਛਾ ਗਈ ਕਿਉਂਕਿ ਕਿਸਾਨਾਂ ਵੱਲੋਂ ਵੱਢੀ ਗਈ ਕਣਕ ਇਸ ਸਮੇਂ ਮੰਡੀਆਂ ‘ਚ ਪਈ ਹੋਈ ਹੈ ਅਤੇ ਖੇਤਾਂ ‘ਚ ਵੀ ਪੱਕੀ ਕਣਕ ਖੜ੍ਹੀ ਹੈ, ਜਿਸ ਕਾਰਨ ਕਿਸਾਨ ਮੌਸਮ ਨੂੰ ਲੈ ਕੇ ਚਿੰਤਤ ਦਿਖਾਈ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮੀਂਹ ਕਾਫੀ ਹਲਕਾ ਪਿਆ ਹੈ, ਇਸ ਕਰਕੇ ਖੇਤਾਂ ‘ਚ ਖੜ੍ਹੀ ਕਣਕ ਨੂੰ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਪਰ ਮੰਡੀਆਂ ਅੰਦਰ ਪਈ ਕਣਕ ‘ਚ ਨਮੀਂ ਦੀ ਮਾਤਰਾ ਜ਼ਰੂਰ ਵੱਧ ਸਕਦੀ ਹੈ।

ਆਉਣ ਵਾਲੇ ਦਿਨਾਂ ‘ਚ ਪਵੇਗਾ ਮੀਂਹ
ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਪ੍ਰੈਲ ਮਹੀਨੇ ‘ਚ ਇਹ ਪਹਿਲੀ ਬਾਰਸ਼ ਹੋਈ ਹੈ ਅਤੇ 4.5 ਐੱਮ. ਐੱਮ ਮੀਂਹ ਲੁਧਿਆਣਾ ‘ਚ ਦਰਜ ਕੀਤਾ ਗਿਆ ਹੈ, ਜਦੋਂ ਕਿ ਮਾਰਚ ਮਹੀਨੇ ‘ਚ ਵੀ ਇਸ ਵਾਰ ਆਮ ਨਾਲੋਂ ਜ਼ਿਆਦਾ ਬਾਰਸ਼ ਹੋਈ ਹੈ, ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰੇ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਸਟਰਨ ਡਿਸਟਰਬੈਂਸ ਕਾਫੀ ਭਾਰੀ ਰਹੀ ਹੈ ਅਤੇ 21-22 ਤਰੀਕ ਨੂੰ ਮੁੜ ਤੋਂ ਬਾਰਸ਼ ਪੈ ਸਕਦੀ ਹੈ। ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਇਸ ਵਾਰ ਮਾਨਸੂਨ ਵੀ ਕਾਫੀ ਮਜ਼ਬੂਤ ਰਹਿਣ ਵਾਲਾ ਹੈ।



error: Content is protected !!