BREAKING NEWS
Search

ਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਜਾਣਕਾਰੀ ਦੇਖੋ

ਚੰਡੀਗੜ੍ਹ: ਅੱਜ ਤੜਕਸਾਰ ਪੰਜਾਬ ਦੇ ਵੱਖ-ਵੱਖ ਹਿੱਸਿਆ ‘ਚ ਹਲਕੇ ਝੱਖੜ ਤੇ ਕਾਲੀ ਘਟਾ ਤੋਂ ਬਾਅਦ ਸਵੇਰ ਸਮੇਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਕਈ ਹਿੱਸਿਆ ਵਿਚ ਭਰਵੀਂ ਬਾਰਿਸ਼ ਹੋਣ ਨਾਲ ਖੇਤਾਂ ਵਿਚ ਪਾਣੀ ਖੜਾ ਵੇਖਣ ਨੂੰ ਮਿਲਿਆ। ਬਾਰਿਸ਼ ਨਾਲ ਤਾਪਮਾਨ ‘ਚ ਗਿਰਵਾਟ ਆਉਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅਗਲੇ 3 ਦਿਨ ਹੋਰ ਮੀਂਹ ਪੈਣ ਸੰਭਾਵਨਾ ਹੈ।

ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਉਥੇ ਅੱਜ ਚੰਡੀਗੜ੍ਹ, ਮੋਹਾਲੀ, ਤੇ ਪੰਜਾਬ ਦੀ ਕਈ ਹਿੱਸਿਆਂ ਵਿਚ ਪਏ ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ ਅਤੇ ਮੌਸਮ ਪੂਰੀ ਤਰ੍ਹਾਂ ਖ਼ੁਸ਼ਗਵਾਰ ਹੋ ਗਿਆ ਹੈ।

ਤਾਪਮਾਨ ਵਿਚ ਗਿਰਾਵਟ ਆਉਣ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਕਿਸਾਨਾਂ ਨੂੰ ਵੀ ਵੱਡਾ ਫ਼ਾਇਦਾ ਮਿਲਿਆ ਹੈ, ਕਿਉਂਕਿ ਇਹ ਮੀਂਹ ਝੋਨੇ ਦੀ ਫ਼ਸਲ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ। ਬਰਸਾਤ ਨਾਲ ਬਜੁਰਗਾਂ, ਬੱਚਿਆਂ, ਨੌਜਵਾਨਾਂ ਤੇ ਔਰਤਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਖੇਤਾਂ ਵਿਚ ਪਸ਼ੂਆਂ ਦੇ ਲਈ ਖਾਣ ਵਾਲੇ ਚਾਰੇ ਦੀ ਵੀ ਮੀਂਹ ਤੋਂ ਦਿੱਕਤ ਆਉਣ ਲੱਗ ਪਈ ਸੀ ਪਰ ਹੁਣ ਮੀਂਹ ਪੈਣ ਨਾਲ ਪਸ਼ੂਆਂ ਨੂੰ ਵੀ ਰਾਹਤ ਮਿਲੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!