ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫ਼ਿਰੋਜ਼ਪੁਰ ਫ਼ਰੀਦਕੋਟ ਰੋਡ ‘ਤੇ ਪਿੰਡ ਰੁਕਣੇ ਵਾਲਾ ਲਾਗੇ ਕਿਲ੍ਹੇ ਵਾਲੇ ਮੋੜ ‘ਤੇ ਵਾਪਰੇ ਦਰਦਨਾਕ ਸੜਕੀ ਹਾਦਸੇ ‘ਚ ਇਕ ਕਾਰ ਅਤੇ ਫੌਜ ਦੀ ਗੱਡੀ ਵਿਚਕਾਰ ਟੱਕਰ ਹੋ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਟੁੱਟ ਗਈ ਤੇ ਕਾਰ ਚਾਲਕ ਡਾਕਟਰ ਚੇਸਤਾਂ ਖੇੜਾ (25 ਸਾਲ) ਪੁੱਤਰੀ ਨਰੇਸ਼ ਖੇੜਾ ਵਾਸੀ ਫ਼ਿਰੋਜ਼ਪੁਰ ਦੀ ਮੌਕੇ ‘ਤੇ ਮੌਤ ਹੋ ਗਈ
ਜੋ ਕਿ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੋਜ਼ਾਨਾ ਦੀ ਤਰ੍ਹਾਂ ਜਾ ਰਹੀ ਸੀ ਕਿ ਕਿਲ੍ਹੇ ਵਾਲਾ ਮੋੜ ‘ਤੇ ਕਾਰ ਗੱਡੀ ਆਰਮੀ ਦੇ ਟਰੱਕ ਨਾਲ ਜਾ ਟਕਰਾਉਣ ਕਾਰਨ ਹਾਦਸਾ ਵਾਪਰਿਆ।ਥਾਣਾ ਕੁਲਗੜ੍ਹੀ ਦੇ ਏ.ਐੱਸ.ਆਈ ਜਗੀਰ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ।
ਤਾਜਾ ਜਾਣਕਾਰੀ