ਪੰਜਾਬ ਚ ਵਾਪਰਿਆ ਕਹਿਰ
ਮਲੋਟ: ਪੰਜਾਬ ‘ਚ ਆਏ ਦਿਨ ਤੇਜ਼ ਰਫਤਾਰ ਮੌਤ ਦਾ ਕਰਨ ਬਣ ਰਹੀ ਹੈ। ਸੜਕ ਹਾਦਸਿਆਂ ਕਾਰਨ ਹੁਣ ਤੱਕ ਕਈ ਲੋਕ ਮੌਤ ਨੂੰ ਗਲੇ ਲਗਾ ਚੁੱਕੇ ਹਨ। ਕਈ ਵਾਰ ਤਾਂ ਅਜਿਹੀ ਸੜਕੀ ਹਾਦਸੇ ਵਾਪਰ ਜਾਂਦੇ ਹਨ, ਜਿਨ੍ਹਾਂ ਨੂੰ ਦਿਲ ਦਹਿਲ ਜਾਂਦਾ ਹੈ।
ਅਜਿਹਾ ਹੀ ਇੱਕ ਹੋਰ ਸੜਕੀ ਹਾਦਸਾ ਮਲੋਟ ਦੇ ਨਜ਼ਦੀਕ ਪਿੰਡ ਔਲਖ ਨੇੜੇ ਵਾਪਰਿਆ ਹੈ।ਜਿਸ ਕਾਰਨ ਇੱਕ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ ‘ਤੇ 2 ਟਰਾਲੇ ਅਤੇ ਇੱਕ ਪਿਕਅਪ ਆ ਰਹੀ ਸੀ ਕਿ ਅਚਾਨਕ ਇਹਨਾਂ ਦੀ ਟੱਕਰ ਹੋ ਗਈ, ਜਿਸ ਕਾਰਨ ਇੱਕ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖਮੀ ਹੋ ਗਏ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ। ਉਥੇ ਹੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਤਾਜਾ ਜਾਣਕਾਰੀ