BREAKING NEWS
Search

ਹੁਣੇ ਹੁਣੇ ਪੰਜਾਬ ਚ ਇਹਨਾਂ ਇਲਾਕਿਆਂ ਚ ਮੁਕੰਮਲ ਲਾਕ ਡਾਊਨ ਦਾ ਹੋ ਗਿਆ ਹੁਕਮ

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਕਰੋਨਾ ਦਾ ਸਾਇਆ ਫਿਰ ਤੋਂ ਸਾਰੇ ਜਿਲਿਆਂ ਵਿਚ ਮੰਡਰਾ ਰਿਹਾ ਹੈ। ਕਰੋਨਾ ਨਾਲ ਪ੍ਰ-ਭਾ-ਵ-ਤ ਹੋਣ ਵਾਲੇ ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਉਥੇ ਹੀ ਆਏ ਦਿਨ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਜਿਲ੍ਹਾ ਮਜਿਸਟਰੇਟਾਂ ਵੱਲੋ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਬੰਦੀਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਜਿਸ ਨਾਲ ਜ਼ਿਲੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਸੂਬਾ ਸਰਕਾਰ ਵੱਲੋਂ ਵੀ ਵੱਧ ਪ੍ਰ-ਭਾ-ਵ-ਤ ਹੋਣ ਵਾਲਿਆਂ ਵਿੱਚ ਕਰੋਨਾ ਟੈਸਟ ਅਤੇ ਟੀਕਾਕਰਨ ਦੀ ਸਮਰੱਥਾ ਨੂੰ ਵਧਾਏ ਜਾਣ ਦੇ ਵੀ ਆਦੇਸ਼ ਲਾਗੂ ਕੀਤੇ ਗਏ ਹਨ।

ਹੁਣ ਪੰਜਾਬ ਚ ਇਥੇ ਇਹਨਾਂ ਇਲਾਕਿਆਂ ਚ ਮੁਕੰਮਲ ਲਾਕ ਡਾਊਨ ਦਾ ਹੁਕਮ ਹੋ ਗਿਆ ਹੈ। ਪੰਜਾਬ ਦੇ ਮਹਾਂ ਨਗਰ ਵਿੱਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ , ਤਾਂ ਜੋ ਕਰੋਨਾ ਦੇ ਪਰਸਾਰ ਨੂੰ ਰੋਕਿਆ ਜਾ ਸਕੇ। ਕੋਰੋਨਾ ਦੇ ਮਾਮਲੇ ਵਧਣ ਕਰਕੇ ਮਹਾਂ ਨਗਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮ ਅਨੁਸਾਰ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।

ਇਹ ਦੋਵੇਂ ਇਲਾਕੇ ਸੀਲ ਕੀਤੇ ਜਾਣਗੇ ਤੇ ਇਹ ਹੁਕਮ 18-4-2021 ਐਤਵਾਰ ਨੂੰ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਜ਼ਿਲ੍ਹੇ ਵਿਚ ਵਧੇਰੇ ਵਸੋਂ ਹੋਣ ਕਾਰਨ ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਵੀ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਤਾਲਾ ਬੰਦੀ ਵਰਗੇ ਹਾਲਾਤ ਨਾ ਬਣ ਸਕਣ। ਜਿਲਾ ਮਜਿਸਟ੍ਰੇਟ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਜਦੋਂ ਕਿਸੇ ਇਲਾਕੇ ਵਿੱਚੋਂ 15 ਮਾਮਲੇ ਰਿਪੋਰਟ ਕੀਤੇ ਜਾਂਦੇ ਹਨ

ਤਾਂ ਇਸ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਜਾਂਦਾ ਹੈ। ਇਸਦੇ ਤਹਿਤ ਹੀ ਇਨ੍ਹਾਂ ਦੋ ਖੇਤਰਾਂ ਵਿਚ 100 ਫ਼ੀਸਦੀ ਲਾਕ ਡਾਊਨ ਲਾਗੂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਖੇਤਰਾਂ ਵਿਚ ਸ਼ਹਿਰੀ ਅਸਟੇਟ ਫੇਜ਼ 1, ਦੁੱਗਰੀ ਅਤੇ ਅਰਬਨ ਅਸਟੇਟ ਫੇਜ਼ 2, ਦੁੱਗਰੀ, ਲੁਧਿਆਣਾ ਵਿੱਚ ਹਾਲ ਹੀ ਵਿੱਚ 70 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜੋ ਜਿਲਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਅਗਰ ਸਖਤੀ ਨਾਲ ਕਦਮ ਨਾ ਚੁੱਕੇ ਗਏ ਤਾਂ ਕਰੋਨਾ ਦੇ ਮਾਮਲੇ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ।



error: Content is protected !!