ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਵਿਧਾਨ ਸਭਾ ਚੌਣਾ ਜਿਵੇ ਜਿਵੇ ਨਜ਼ਦੀਕ ਆ ਰਹੀ ਹਨ ਉਵੇਂ ਹੀ ਪੰਜਾਬ ਦੀ ਸਿਆਸਤ ਲਗਾਤਾਰ ਭੱਖ ਦੀ ਜਾ ਰਹੀ ਹੈ। ਆਏ ਦਿਨ ਸਿਆਸਤਦਾਨਾਂ ਵੱਲੋ ਕੋਈ ਨਾ ਕੋਈ ਵਿਵਾਦ ਜਰੂਰ ਛੇੜਿਆ ਜਾਦਾ ਹੈ ਤਾਂ ਜੋ ਉਹ ਸਰਗਰਮ ਰਹਿ ਸਕਣ। ਇਸੇ ਤਰ੍ਹਾਂ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਕਾਂਗਰਸ ਬਾਰੇ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਪਿਛਲੇ ਲੰਮੇ ਸਮੇਂ ਤੋ ਆਪਣੇ ਅੰਦਰਨੀ ਕਲੇਸ਼ ਦੇ ਚਲਦਿਆ ਚਰਚਾਂ ਵਿਚ ਬਣੀ ਹੋਈ ਹੈ ਜਿਵੇ ਦੇਖਿਆ ਗਿਆ ਕਿ ਪੰਜਾਬ ਕਾਂਗਰਸ ਵਿਚ ਦੋ ਧੜੇ ਬਣ ਗਏ ਸਨ ਜਿਨ੍ਹਾਂ ਵਿੱਚੋ ਇਕ ਧੜਾ ਕੈਪਟਨ ਅਮਰਿੰਦਰ ਸਿੰਘ ਨਾਲ ਸਹਿਮਤੀ ਪ੍ਰਗਟ ਕਰ ਰਿਹਾ ਹੈ ਅਤੇ ਦੂਜਾ ਧੜਾ ਨਵਜੋਤ ਸਿੰਘ ਸਿੱਧੂ ਨਾਲ ਸਹਿਮਤੀ ਪ੍ਰਗਟ ਕਰ ਰਿਹਾ ਹੈ।

ਇਸ ਕਲੇਸ਼ ਦੇ ਚਲਦਿਆ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਇਸ ਦੇ ਚਲਦਿਆ ਵੀ ਕਈ ਤਰ੍ਹਾਂ ਦੇ ਵਿਵਾਦ ਨਜ਼ਰ ਆ ਰਹੇ ਸੀ ਪਰ ਹੁਣ ਇਸ ਨਾਲ ਸੰਬੰਧਿਤ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇਹ ਖਬਰ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਨਾਲ ਸੰਬੰਧਿਤ ਹੈ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਨਿਯੁਕਤ ਕਰਨ ਤੇ ਕੱਲ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਰੱਖਿਆ ਗਿਆ ਹੈ।

ਇਸ ਸਮਾਗਮ ਵਿਚ ਇਹ ਅੰਦਾਜੇ ਲਗਾਏ ਜਾ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਨਰਾਜ਼ਗੀ ਦੇ ਚਲਦਿਆ ਸਾਮਿਲ ਨਹੀ ਹੋਣਗੇ ਪਰ ਹੁਣ ਇਹ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਵਿਚ ਸਾਮਿਲ ਹੋਣਗੇ। ਇਸ ਸੰਬੰਧੀ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਵਿਚ ਸਾਮਿਲ ਹੋਣ ਦੀ ਸਹਿਮਤੀ ਪ੍ਰਗਟਾਈ ਹੈ।

ਦੱਸ ਦਈਏ ਕਿ ਇਸ ਸਮੇ ਪੰਜਾਬ ਕਾਗਰਸ ਨਾਲ ਸੰਬੰਧਿਤ ਵੱਡੀ ਖਬਰ ਹੈ ਕਿਉਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਜਦੋ ਲੰਬੇ ਸਮੇ ਬਾਅਦ ਇਕ ਮੰਚ ਉਤੇ ਇੱਕਠੇ ਹੋਣਗੇ ਤਾਂ ਉਹ ਮਾਹੋਲ ਆਉਣ ਵਾਲੀਆ ਵਿਧਾਨ ਸਭਾ ਚੋਣਾ ਲਈ ਬਹੁਤ ਅਹਿਮ ਰਹੇਗਾ। ਕਿਉਕਿ ਜੇਕਰ ਕੈਪਟਨ ਅਮਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਪੁਰਾਣਾ ਕਲੇਸ਼ ਭੁਲਾ ਕੇ ਇੱਕਠੇ ਹੁੰਦੇ ਹਨ ਤਾਂ ਇਸ ਨਾਲ ਪੰਜਾਬ ਕਾਂਗਰਸ ਨੂੰ ਚੋਣਾ ਸਮੇ ਲਾਭ ਮਿਲ ਸਕਦਾ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਨਵਜੋਤ ਸਿੱਧੂ ਅਤੇ ਕੈਪਟਨ ਬਾਰੇ ਆ ਗਈ ਓਹੀ ਖਬਰ ਜੋ ਸੋਚ ਰਹੇ ਸੀ
ByadminJuly 22, 2021Comments Off on ਹੁਣੇ ਹੁਣੇ ਨਵਜੋਤ ਸਿੱਧੂ ਅਤੇ ਕੈਪਟਨ ਬਾਰੇ ਆ ਗਈ ਓਹੀ ਖਬਰ ਜੋ ਸੋਚ ਰਹੇ ਸੀ
Previous Postਹੁਣੇ ਹੁਣੇ ਪੰਜਾਬ ਬਾਰੇ ਅਗਲੇ 24 ਘੰਟਿਆਂ ਦੇ ਮੌਸਮ ਲਈ ਆਇਆ ਇਹ ਵੱਡਾ ਅਲਰਟ
Next Postਹੁਣੇ ਹੁਣੇ ਕੇਂਦਰੀ ਸਿੱਖਿਆ ਮੰਤਰੀ ਵਲੋਂ ਇਹਨਾਂ ਵਿਦਿਆਰਥੀਆਂ ਲਈ ਹੋ ਗਿਆ ਇਹ ਐਲਾਨ , ਬੱਚਿਆਂ ਚ ਖੁਸ਼ੀ ਦੀ ਲਹਿਰ