ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਸ਼ਾਮੀ ਜਿਥੇ ਸਾਰੇ ਲੋਕ ਦੁਸ਼ਹਿਰੇ ਦਾ ਜਸ਼ਨ ਮਨਾ ਰਹੇ ਸਨ ਓਥੇ ਪੰਜਾਬ ਤੋਂ ਇਕ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ
ਜ਼ੀਰਾ : ਜ਼ੀਰਾ-ਫ਼ਿਰੋਜ਼ਪੁਰ ਰੋਡ ‘ਤੇ ਪਿੰਡ ਮਰਖਾਈ ਨਜ਼ਦੀਕ ਟਰੱਕ ਤੇ ਮੋਟਰਸਾਇਕਲ ਵੱਜਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਇੱਕ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਇਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਦੋ ਟਰੱਕ ਜੋ ਜ਼ੀਰਾ ਫਿਰੋਜ਼ਪੁਰ ਰੋਡ ‘ਤੇ ਜਾ ਰਹੇ ਸਨ।
ਜਿਸ ਦੌਰਾਨ ਅੱਗੇ ਚਲ ਰਹੇ ਟਰੱਕ ਵਲੋਂ ਅਚਾਨਕ ਬ੍ਰਰੇਕ ਲਗਾਉਣ ‘ਤੇ ਪਿੱਛੇ ਚੱਲਦਾ ਟਰੱਕ ਉਸ ‘ਚ ਵੱਜਾ ਤੇ ਪਿੱਛੇ ਆਉਂਦੇ ਜ਼ੀਰਾ ਦੇ ਮੋਟਰਸਾਇਕਲ ਸਵਾਰ ਦਲੇਰ ਸਿੰਘ ਪੁੱਤਰ ਗੁਰਦੇਵ ਸਿੰਘ, ਸੰਦੀਪ ਸਿੰਘ ਪੁੱਤਰ ਭਜਨ ਸਿੰਘ, ਸੱਤੂ ਪੁੱਤਰ ਸਰਬਜੀਤ ਸਿੰਘ ਵਿਚ ਵੱਜ ਗਏ।
ਜਿਸ ਨਾਲ ਦਲੇਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਸੰਦੀਪ ਸਿੰਘ ਦੀ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਮੌਤ ਹੋ ਗਈ ਤੇ ਸੱਤੂ ਜਿਸ ਨੂੰ ਹੁਣ ਠੀਕ ਦੱਸਿਆ ਜਾ ਰਿਹਾ ਹੈ। ਮੌਕੇ ਤੋਂ ਟਰੱਕ ਡਰਾਇਵਰ ਫਰਾਰ ਹੋ ਗਏ, ਪੁਲਸ ਵਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਤਾਜਾ ਜਾਣਕਾਰੀ