ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ— ਇਕ ਦਿਨ ਪਹਿਲਾਂ ਜਿਥੇ ਮਈ ਦਾ ਸਭ ਤੋਂ ਗਰਮ ਦਿਨ ਰਿਹਾ, ਉਥੇ ਹੀ ਵੀਰਵਾਰ ਨੂੰ ਮੌਸਮ ਨੇ ਕਰਵਟ ਬਦਲੀ।

ਸਵੇਰੇ ਤੋਂ ਮੀਂਹ ਪੈਣ ਵਰਗਾ ਮੌਸਮ ਬਣਿਆ ਰਿਹਾ। ਵਿਚ-ਵਿਚ ਬੂੰਦਾਬਾਂਦੀ ਹੋਈ ਪਰ ਬੱਦਲ ਬਿਨਾਂ ਵਰ੍ਹੇ ਹੀ ਪਰਤ ਗਏ।

ਦਿਨ ‘ਚ ਧੂੜ ਭਰੀਆਂ ਹਵਾਵਾਂ ਚੱਲਦੀਆਂ ਰਹੀਆਂ। ਬੁੱਧਵਾਰ ਰਾਤ ਦਾ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਵੀਰਵਾਰ ਨੂੰ ਪਾਰਾ 7 ਡਿਗਰੀ ਡਿੱਗਿਆ ਅਤੇ 34.2 ਡਿਗਰੀ ‘ਤੇ ਆ ਗਿਆ। ਉਥੇ ਹੀ ਹੇਠਲਾ ਤਾਪਮਾਨ 25.6 ਡਿਗਰੀ ਸੈਲਸੀਅਸ ਰਿਹਾ।

ਚੰਡੀਗੜ੍ਹ ਮੌਸਮ ਕੇਂਦਰ ਦੇ ਮੁਤਾਬਕ ਜੰਮੂ-ਕਸ਼ਮੀਰ ਅਤੇ ਆਸਪਾਸ ਦੇ ਇਲਾਕਿਆਂ ‘ਚ ਪੱਛਮੀ ਹਵਾਵਾਂ ਸਰਗਰਮ ਹੋ ਰਹੀਆਂ ਹਨ,

ਜਿਸ ਕਾਰਨ ਮੌਸਮ ਬਦਲ ਰਿਹਾ ਹੈ। ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਸੰਭਵਾਨਾ ਹੈ

ਪਰ ਜੇਕਰ ਮੀਂਹ ਨਹੀਂ ਪੈਂਦਾ ਤਾਂ ਆਉਣ ਵਾਲੇ ਦਿਨਾਂ ‘ਚ ਮੌਸਮ ਸਾਫ਼ ਰਹੇਗਾ।

ਸ਼ਨੀਵਾਰ ਨੂੰ ਆਮ ਤੌਰ ‘ਤੇ ਮੌਸਮ ਸਾਫ਼ ਰਹੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਅਤੇ ਹੇਠਲਾ ਤਾਪਮਾਨ 22 ਡਿਗਰੀ ਸੈਲਸੀਅਸ ਰਹਿ ਸਕਦਾ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਚੜ੍ਹਦੀ ਸਵੇਰੇ ਪੰਜਾਬ ਲਈ ਆਈ ਮੌਸਮ ਦੀ ਇਹ ਚੇਤਾਵਨੀ
ByadminMay 23, 2019Comments Off on ਹੁਣੇ ਹੁਣੇ ਚੜ੍ਹਦੀ ਸਵੇਰੇ ਪੰਜਾਬ ਲਈ ਆਈ ਮੌਸਮ ਦੀ ਇਹ ਚੇਤਾਵਨੀ
Previous Postਦੇਖੋ ਕਿੰਨੇ ਪੈਸੇ ਲਾ ਤੇ ਚੋਣਾਂ ਲੜਨ ਤੇ ਵਿਆਜੂ ਚੁੱਕ ਕੇ ਨੀਟੂ ਸ਼ਟਰਾਂ ਵਾਲੇ ਨੇ (ਵੀਡੀਓ )
Next Postਭਗਵੰਤ ਮਾਨ ਮਾਂ ਦੇ ਗਲੇ ਲਗ ਰੋ ਪਿਆ, ਦੇਖੋ ਕਿਵੇਂ ਸਵਾਗਤ ਹੋਇਆ ਆਪਣੇ ਪਿੰਡ (ਵੀਡੀਓ )