ਹੁਣੇ ਆਈ ਤਾਜਾ ਵੱਡੀ ਖਬਰ
ਬੀਜਿੰਗ – ਚੀਨ ਵਿਚ ਤਿੰਨ ਦਿਨ ਬਾਅਦ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ (ਕੋਵਿਡ-19) ਦਾ ਇਕ ਸਥਾਨਕ ਮਾਮਲਾ ਮਿਲਿਆ। ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਇੰਪੋਰਟ ਇਨਫੈਕਸ਼ਨ ਦੇ 45 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਚੀਨ ਵਿਚ ਨਵੀਂ ਤਰ੍ਹਾਂ ਦਾ ਸੰਕਟ ਪੈਦਾ ਹੋਣ ਦਾ ਖਦਸ਼ਾ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਕਿਹਾ ਕਿ ਐਤਵਾਰ ਨੂੰ ਕੋਰੋਨਾ ਵਾਇਰਸ ਦੇ 46 ਨਵੇਂ ਮਾਮਲੇ ਸਾਹਮਣੇ ਆਏ ਹਨ।
ਵੁਹਾਨ ਵਿਚ ਚੌਥੇ ਦਿਨ ਕੋਈ ਨਵਾਂ ਕੇਸ ਨਹੀਂ
ਚੀਨ ਵਿਚ ਜੋ 46 ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿਚ ਗੁਆਂਗਝੋਊ ਦਾ ਇਕ ਸਥਾਨਕ ਇਨਫੈਕਸ਼ਨ ਦਾ ਮਾਮਲਾ ਸ਼ਾਮਲ ਹੈ। ਚੀਨ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਨਾਲ 6 ਲੋਕਾਂ ਦੀ ਮੌਤ ਵੀ ਹੋਈ ਹੈ ਇਨ੍ਹਾਂ ਵਿਚ ਪੰਜ ਹੁਬੇਈ ਸੂਬੇ ਦੇ ਹਨ। ਇਸ ਤਰ੍ਹਾਂ ਚੀਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3261 ਹੋ ਗਈ ਹੈ। ਕੋਰੋਨਾ ਵਾਇਰਸ ਦਾ ਕੇਂਦਰ ਰਹੇ ਵੁਹਾਨ ਵਿਚ ਹਾਲਾਂਕਿ ਲਗਾਤਾਰ ਚੌਥੇ ਦਿਨ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਚੀਨ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਕੁਲ ਮਾਮਲੇ ਵੱਧ ਕੇ 81054 ਹੋ ਗਏ ਹਨ। ਇਨ੍ਹਾਂ ਵਿਚ 3261 ਲੋਕਾਂ ਦੀ ਮੌਤ ਹੋ ਚੁੱਕੀ ਹੈ। 5549 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਠੀਕ ਹੋਣ ਤੋਂ ਬਾਅਦ 72,244 ਲੋਕਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਜਾ ਚੁੱਕਾ ਹੈ। ਸ਼ਨੀਵਾਰ ਨੂੰ 504 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਡਿਸਚਾਰਜ ਕੀਤਾ ਗਿਆ, ਜਦੋਂ ਕਿ ਗੰਭੀਰ ਮਾਮਲਿਆਂ ਦੀ ਗਿਣਤੀ 1845 ਤੋਂ ਘੱਟ ਕੇ 118 ਰਹਿ ਗਈ ਹੈ।
ਬੀਜਿੰਗ ਆਉਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਰਾਜਧਾਨੀ ਵਿਚ ਉਤਰਣ ਦੀ ਬਜਾਏ ਪਹਿਲਾਂ 12 ਕੌਮਾਂਤਰੀ ਏਅਰ ਪੋਰਟ ਵਿਚੋਂ ਕਿਸੇ ਇਕ ‘ਤੇ ਉਤਰਣਾ ਹੋਵੇਗਾ। ਉਥੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਹਾਜ਼ ਵਿਚ ਫਿਰ ਤੋਂ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਸ ਤੋਂ ਬਾਅਦ ਹੀ ਉਹ ਜਹਾਜ਼ ਬੀਜਿੰਗ ਲਈ ਉਡਾਣ ਭਰੇਗਾ।