ਹੋ ਜਾਵੋ ਸਾਵਧਾਨ ਨਹੀਂ ਤਾਂ
ਨਵੀਂ ਦਿੱਲੀ— 1ਸਤੰਬਰ ਤੋਂ ਮੋਟਰ ਵ੍ਹੀਕਲ ਨਿਯਮਾਂ ‘ਚ ਸੋਧ ਕੀਤੀ ਗਈ ਹੈ, ਜਿਸ ਦੇ ਤਹਿਤ ਚਲਾਨ ਦੀ ਰਾਸ਼ੀ ਤਾਂ ਕਈ ਗੁਣਾ ਵੱਧ ਗਈ ਹੈ ਪਰ ਇਸ ਦੇ ਨਾਲ ਹੀ ਐਕਟ ‘ਚ ਕੁਝ ਨਵੇਂ ਨਿਯਮ ਵੀ ਜੋੜੇ ਗਏ ਹਨ। ਅਜਿਹੇ ਹੀ ਇੱਕ ਹੋਰ ਨਵੇਂ ਨਿਯਮ ਤਹਿਤ ਜੇਕਰ ਤੁਹਾਡੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ ਜਾਂ ਫਿਰ ਗੰਦਾ ਹੋਣ ‘ਤੇ ਵੀ ਤੁਹਾਡਾ ਚਲਾਨ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਟਰ ਵ੍ਹੀਕਲ ਐਕਟ ‘ਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਬਾਰੇ ‘ਚ ਨਹੀਂ ਬਲਕਿ ਜੋ ਵੀ ਸੜਕ ‘ਤੇ ਚੱਲ ਰਿਹਾ ਹੈ, ਉਸ ਨੂੰ ਵੀ ਕਿਸੇ ਤਰ੍ਹਾ ਦਾ ਨੁਕਸਾਨ ਨਾ ਪਹੁੰਚੇ। ਇਸ ਦੇ ਲਈ ਜਾਣਕਾਰੀ ਦਿੱਤੀ ਗਈ ਹੈ। ਜੇਕਰ ਕਿਸੇ ਦੇ ਵਾਹਨ ਦਾ ਸ਼ੀਸ਼ਾ ਟੁੱਟਿਆ ਹੈ ਤਾਂ ਉਹ ਖੁਦ ਤਾਂ ਹਾਦਸਿਆਂ ਦਾ ਸ਼ਿਕਾਰ ਹੋ ਸਕਦਾ ਹੈ, ਇਸ ਦੇ ਨਾਲ ਹੀ ਦੂਜੇ ਵਿਅਕਤੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤਰ੍ਹਾਂ ਵਾਹਨ ‘ਚ ਵਿਜ਼ੀਬਿਲਟੀ ਸਹੀ ਨਾ ਹੋਣ ਤੇ ਵੀ ਵਾਹਨ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਦੱਸਣਯੋਗ ਹੈ ਕਿ ਵਾਹਨ ‘ਤੇ ਕੋਈ ਵੀ ਜਾਤੀ ਸੂਚਕ ਜਾਂ ਅਪੱਤੀਜਨਕ ਸ਼ਬਦ ਲਿਖਿਆ ਹੋਣ ‘ਤੇ ਵੀ ਤੁਹਾਡਾ ਚਲਾਨ ਕੀਤਾ ਜਾ ਸਕਦਾ ਹੈ। ਇਸ ਦੇ ਲਈ ਆਵਾਜਾਈ ਵਿਭਾਗ ਨੇ ਮੋਟਰ ਵ੍ਹੀਕਲ ਐਕਟ ਦੀ ਐਕਟ 117 ਦਾ ਦਾਇਰਾ ਵਧਾਇਆ ਹੈ, ਜਿਨ੍ਹਾਂ ਅਪਰਾਧਾਂ ਨੂੰ ਹੁਣ ਤੱਕ ਪਰਿਭਾਸ਼ਿਤ ਨਹੀਂ ਕੀਤਾ ਗਿਆ ਸੀ
ਹੁਣ ਉਨ੍ਹਾਂ ਦਾ ਵੀ ਚਲਾਨ ਇਸ ਧਾਰਾ ਤਹਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਸੋਧ ਤੋਂ ਬਾਅਦ ਕੁਝ ਅਜਿਹੇ ਅਪਰਾਧ ਵੀ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਦਾ ਚਲਾਨ ਕਿਸੇ ਵੀ ਧਾਰਾ ‘ਚ ਨਹੀਂ ਕੀਤਾ ਜਾ ਸਕਦਾ ਸੀ। ਅਜਿਹੇ ਅਪਰਾਧਾਂ ਨੂੰ ਮੋਟਰ ਵ੍ਹੀਕਲ ਐਕਟ ਦੀ ਐਕਟ 117 ‘ਚ ਜੋੜਿਆ ਗਿਆ ਹੈ।
Home ਤਾਜਾ ਜਾਣਕਾਰੀ ਹੁਣੇ ਹੁਣੇ ਗੱਡੀਆਂ ਰੱਖਣ ਵਾਲਿਆਂ ਲਈ ਆਈ ਇਹ ਮਾੜੀ ਖਬਰ ਹੋ ਜਾਵੋ ਸਾਵਧਾਨ ਨਹੀਂ ਤਾਂ ਰਗੜੇ ਗਏ ਸਮਝੋ
ਤਾਜਾ ਜਾਣਕਾਰੀ