ਦਵਾਈ ਖਰੀਦਣ ਵਾਲਿਆਂ ਲਈ ਆਈ ਅਹਿਮ ਖਬਰ

ਕੋਰੋਨਾ ਵਾਇਰਸ ਦੇ ਇੰਫੈਕਸ਼ਨ ਨੂੰ ਲੈ ਕੇ ਸਾਵਧਾਨੀ ਦੇ ਤੌਰ ‘ਤੇ ਚੰਡੀਗੜ੍ਹ ਦੇ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਮੈਡੀਕਲ ਸਟੋਰਾਂ ਲਈ ਨਵੀਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਹਨ। ਇਸ ਮੁਤਾਬਕ ਜੇਕਰ ਕੋਈ ਵਿਅਕਤੀ ਕਿਸੇ ਮੈਡੀਕਲ ਸਟੋਰ ਤੋਂ ਖਾਂਸੀ, ਜ਼ੁਕਾਮ ਜਾਂ ਫਲੂ ਦੀ ਦਵਾਈ ਲੈਂਦਾ ਹੈ ਤਾਂ ਉਸ ‘ਤੇ ਖਾਸ ਨਜ਼ਰ ਰੱਖੀ ਜਾਵੇ ਅਤੇ ਉਸ ਦਾ ਰਿਕਾਰਡ ਲਿਆ ਜਾਵੇਗਾ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਨੂੰ ਪਛਾਨਣ ‘ਚ ਸੌਖ ਹੋ ਸਕੇ। ਇਸ ਦੇ ਤਹਿਤ ਹੁਣ ਮੈਡੀਕਲ ਸਟੋਰ ਦੇ

ਸੰਚਾਲਕਾਂ ਨੂੰ ਸਰਦੀ, ਖੰਘ, ਜ਼ੁਕਾਮ ਜਾਂ ਫਲੂ ਦੀ ਦਵਾਈ ਖਰੀਦਣ ਵਾਲਿਆਂ ਦਾ ਰਿਕਾਰਡ ਰੱਖਣਾ ਹੋਵੇਗਾ। ਜੇਕਰ ਇਸ ਕੰਮ ‘ਚ ਸਟੋਰ ਸੰਚਾਲਕ ਲਾਪਰਵਾਹੀ ਵਰਤਣਗੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਕੋਰੋਨਾ ਵਾਇਰਸ ‘ਤੇ ਜਿੱਤ ਹਾਸਲ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਬਹੁਤ ਅਲਰਟ ਹੋ ਕੇ ਕੰਮ ਕਰ ਰਿਹਾ ਹੈ।

ਇਸ ਸਬੰਧੀ ਡੀ. ਸੀ. ਮਨਦੀਪ ਸਿੰਘ ਬਰਾੜ ਨੇ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੁਣ ਉਨ੍ਹਾਂ ਕੋਲ ਜੇ ਕੋਈ ਵੀ ਵਿਅਕਤੀ ਖੰਘ, ਜ਼ੁਕਾਮ, ਫਲੂ ਵਰਗੇ ਲੱਛਣ ਦੀ ਦਵਾਈ ਲੈਣ ਆਵੇ ਤਾਂ ਵਿਅਕਤੀ ਦਾ ਵੇਰਵਾ ਆਪਣੇ ਕੋਲ ਨੋਟ ਕਰ ਲੈਣ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਮੋਬਾਈਲ ਨੰਬਰ ਕੀ ਹੈ ਆਦਿ।

ਜੇਕਰ ਇਸ ਕਾਰਜ ‘ਚ ਸੰਚਾਲਕ ਲਾਪਰਵਾਹੀ ਵਰਤਦੇ ਹਨ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਮੈਡੀਕਲ ਸਟੋਰਾਂ ਦੇ ਲਈ ਐਤਵਾਰ ਦੀ ਰਾਤ ਤੋਂ ਲਾਗੂ ਹੋ ਕੇ ਅਗਲੇ 60 ਦਿਨਾਂ ਤੱਕ ਪ੍ਰਭਾਵੀ ਰਹਿਣਗੇ। ਇਸ ਨਵੀਂ ਗਾਈਡ ਲਾਈਨ ਨਾਲ ਪ੍ਰਸ਼ਾਸਨ ਨੂੰ ਕੋਵਿਡ-19 ਦੇ ਮਰੀਜ਼ਾਂ ਨੂੰ ਟਰੈਕ ਕਰਨ ‘ਚ ਮਦਦ ਮਿਲੇਗੀ। ਇਸ ਨਾਲ ਪੂਰੇ ਸ਼ਹਿਰ ‘ਚ ਵਾਇਰਸ ਦੇ ਮੁੱਢਲੇ ਲੱਛਣ ਨੂੰ ਪਛਾਨਣ ‘ਚ ਆਸਾਨੀ ਹੋਵੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਹੁਣੇ ਹੁਣੇ ਖੰਘ-ਜ਼ੁਕਾਮ ਦੀ ਦਵਾਈ ਖਰੀਦਣ ਵਾਲਿਆਂ ਲਈ ਆਈ ਅਹਿਮ ਖਬਰ
ByadminApril 20, 2020Comments Off on ਹੁਣੇ ਹੁਣੇ ਖੰਘ-ਜ਼ੁਕਾਮ ਦੀ ਦਵਾਈ ਖਰੀਦਣ ਵਾਲਿਆਂ ਲਈ ਆਈ ਅਹਿਮ ਖਬਰ
Previous Postਜਲੰਧਰ ਹਸਪਤਾਲ ਚ ਦੇਖੋ ਕਰੋਨਾ ਦੇ ਮਰੀਜ ਦਾ ਹੌਸਲਾ ਪੰਜਾਬੀ ਗੀਤਾਂ ਤੇ ਪਾ ਰਹੇ ਭੰਗੜੇ ਵੀਡੀਓ
Next Postਕੀ ਦੇਸ਼ 'ਚ ਫੌਜ ਹੋਏਗੀ ਤਾਇਨਾਤ- ਸੁਪਰੀਮ ਕੋਰਟ ਕੋਲ ਪਹੁੰਚਿਆਂ ਮੁੱਦਾ