ਕੈਂਸਰ ਪੀੜਤ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ
ਹੁਣੇ ਹੁਣੇ ਕੈਂਸਰ ਪੀੜਤ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਬਾਰੇ ਆਈ ਇਹ ਵੱਡੀ ਖਬਰ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਲਗਪਗ ਇਕ ਸਾਲ ਤਕ ਨਿਊਯਾਰਕ ‘ਚ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਆਖਿਰਕਾਰ ਆਪਣੀ ਪਤਨੀ ਨੀਤੂ ਸਿੰਘ ਨਾਲ ਅੱਜ ਸਵੇਰੇ ਭਾਰਤ ਵਾਪਸ ਆ ਗਏ ਹਨ। ਇਸਦੀ ਜਾਣਕਾਰੀ ਰਿਸ਼ੀ ਕਪੂ੍ਰ ਨੇ ਆਪਣੇ ਟਵਿੱਟਰ ਦੁਆਰਾ ਦਿੱਤੀ।
ਉਹਨਾ ਨੇ ਆਪਣੇ ਟਵਿੱਟਰ ਤੇ ਲਿਖਿਆ ਸੀ, “ਬੈਕ ਹੋਮ! 11 ਮਹੀਨੇ 11 ਮਹੀਨੇ 11 ਦਿਨ! ਸਭ ਦਾ ਸ਼ੁਕਰੀਆ।” ਉਹਨਾ ਨੂੰ ਅੱਜ ਸਵੇਰੇ ਪਤਨੀ ਨੀਤੂ ਸਿੰਘ ਨਾਲ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ।
ਹਾਲ ਹੀ ਵਿੱਚ ਉਨ੍ਹਾਂ ਦੇ ਦੋਸਤ ਤੇ ਕੋ-ਐਕਟਰ ਅਨੁਪਮ ਖੇਰ ਨੇ ਟਵਿੱਟਰ ਅਕਾਊਂਟ ‘ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਭਾਰਤ ਵਾਪਸ ਲਈ ਯਾਤਰਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਅਨੁਪਮ ਖੇਰ ਨਿਊਯਾਰਕ ‘ਚ ਹੀ ਆਪਣੇ ਹਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਹ ਕਈ ਵਾਰ ਰਿਸ਼ੀ ਕਪੂਰ ਨੂੰ ਮਿਲ ਉਨ੍ਹਾਂ ਨਾਲ ਤਸਵੀਰਾਂ ਸ਼ੇਅਰ ਕਰ ਚੁੱਕੇ ਹਨ। ਰਿਸ਼ੀ ਕਪੂਰ ਨੇ ਪਿਛਲੇ ਸਾਲ 9 ਸਤੰਬਰ ਨੂੰ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੇ ਇਲਾਜ ਲਈ ਅਮਰੀਕਾ ਜਾ ਰਹੇ ਹਨ।
ਜਦਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਕਿਹੜੀ ਬੀਮਾਰੀ ਨਾਲ ਪੀੜਤ ਹਨ। ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਖਬਰ ਸਾਹਮਣੇ ਆਈ ਸੀ ਕਿ ਰਿਸ਼ੀ ਕਪੂਰ ਨੂੰ ਕੈਂਸਰ ਹੈ।
ਇਸ ਦੌਰਾਨ ਨੀਤੂ ਕਪੂਰ ਉਨ੍ਹਾਂ ਨਾਲ ਹੀ ਰਹੀ ਤੇ ਕਦੇ-ਕਦੇ ਰਣਬੀਰ ਕਪੂਰ ਵੀ ਉਨ੍ਹਾਂ ਨੂੰ ਮਿਲਣ ਜਾਂਦੇ ਰਹੇ ਹਨ।
ਤਾਜਾ ਜਾਣਕਾਰੀ