BREAKING NEWS
Search

ਹੁਣੇ ਹੁਣੇ ਇੰਡੀਆ ਚ ਹੋਇਆ ਬੰਬ ਧਮਾਕਾ ਮੌਕੇ ਤੇ ਹੀ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜੰਮੂ: ਜੰਮੂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜੰਮੂ ਬੱਸ ਸਟੈਂਡ ‘ਤੇ ਧਮਕਾ ਹੋਇਆ ਹੋਇਆ। ਜਾਣਕਾਰੀ ਮੁਤਾਬਿਕ ਇਸਨੂੰ ਗ੍ਰੇਨੇਡ ਹਮਲਾ ਦਸਿਆ ਜਾ ਰਿਹਾ ਹੈ। ਹਮਲੇ ‘ਚ ਇਕ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜਖਮੀ ਹੋਏ ਹਨ। ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਬਾਲ ਮੌਕੇ ‘ਤੇ ਪਹੁੰਚ ਗਏ ਹਨ ਤੇ ਬੱਸ ਸਟੈਂਡ ਨੂੰ ਘੇਰ ਲਿਆ ਗਿਆ ਹੈ। ਹਮਲੇ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਵੀਰਵਾਰ ਨੂੰ ਕੁਪਵਾੜਾ ਦੇ ਹੰਦਵਾੜਾ ‘ਚ ਵੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਠਭੇੜ ਹੋਈ ਸੀ। ਜਿਸ ‘ਚ ਇਕ ਅੱਤਵਾਦੀ ਮਾਰ ਗਿਆ ਹੈ। 14 ਫਰਵਰੀ ਨੂੰ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ‘ਚ ਅਲਰਟ ਜਾਰੀ ਹੈ। ਉਥੇ ਹੀ ਦੂਜੀ ਤਰਫ ਸੂਬੇ ‘ਚ ਤਾਇਨਾਤ ਇੰਟਰਨੈਸ਼ਨਲ ਬਾਰਡਰ ਤੇ LoC ‘ਤੇ ਵੀ ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੋ ਹੋਏ ਇਕ ਬਾਰ ਫਿਰ ਭਾਰਤੀ ਫੌਜ ਦੀਆਂ ਚੌਂਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਜਿਸ ‘ਚ ਸਕੂਲ ‘ਚ ਪ੍ਰੀਖਿਆ ਦੇ ਰਹੇ 26 ਬੱਚੇ ਕਈ ਘੰਟੇ ਤਕ ਸਕੂਲ ‘ਚ ਫਸੇ ਰਹੇ। ਬੱਚੇ ਇੰਨੇ ਡਰੇ ਹੋਏ ਸਨ ਕਿ ਜਦੋਂ ਉਨ੍ਹਾਂ ਨੂੰ ਸਕੂਲ ‘ਚੋਂ ਕੱਢਿਆ ਗਿਆ ਤਾਂ ਉਹ ਰੋਣ ਲੱਗ ਗਏ।

ਸੂਤਰਾਂ ਮੁਤਾਬਕ ਅੱਜ ਦੂਜੇ ਦਿਨ ਵੀ ਪਾਕਿ ਫੌਜ ਨੇ ਨੌਸ਼ਹਿਰਾ ਦੇ ਕਲਾਲ ਉਪ ਸੈਕਟਰ ਦੀਆਂ ਚੌਂਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਸਵੇਰੇ 10:25 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਦੌਰਾਨ ਮੋਰਟਾਰ ਸ਼ੈਲ ਕਲਾਲ ਤੇ ਡੀਂਗ ਪਿੰਡ ‘ਚ ਵੀ ਡਿੱਗਣ ਲੱਗੇ ਤੇ ਉਥੇ ਦੇ ਲੋਕਾਂ ‘ਚ ਭਾਜੜ ਮਚ ਗਈ ਤੇ ਲੋਕ ਆਪਣੇ ਘਰਾਂ ਅੰਦਰ ਵੀ ਬੰਦ ਹੋਣ ‘ਤੇ ਮਜ਼ਬੂਰ ਹੋ ਗਏ।



error: Content is protected !!