ਆਈ ਤਾਜਾ ਵੱਡੀ ਖਬਰ
ਦੁਨੀਆਂ ਭਰ ਵਿਚ ਹਰ ਰੋਜ਼ ਹੀ ਕੁਦਰਤੀ ਆਫਤਾਂ ਦੇ ਆਉਣ ਦੀਆਂ ਕਾਫ਼ੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਜਿਨ੍ਹਾਂ ਨਾਲ ਬੁਹਤ ਭਾਰੀ ਮਾਤਰਾ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਦਿਨੋਂ ਦਿਨ ਵੱਧ ਰਹੀ ਗਲੋਬਲ ਵਾਰਮਿੰਗ ਦੇ ਚਲਦਿਆਂ ਅਚਾਨਕ ਮੌਸਮਾਂ ਵਿਚ ਬਦਲਾਅ ਹੁੰਦੇ ਰਹਿੰਦੇ ਹਨ ਜੋ ਕੁਦਰਤੀ ਆਫਤਾਂ ਦਾ ਕਾਰਨ ਬਣ ਰਹੇ ਹਨ। ਇਨਸਾਨਾਂ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਹੀ ਨਤੀਜਾ ਹੈ ਜਿਸ ਕਾਰਨ ਸਾਨੂੰ ਕੁਦਰਤ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਚਾਨਕ ਹੀ ਆਏ ਭੂਚਾਲ, ਹੜ੍ਹ, ਤੁਫਾਨ, ਲੈਂਡ ਸਲਾਈਡ, ਸੋਕਾ, ਚੱਕਰਵਾਤ ਆਦਿ ਜਿਹੀਆਂ ਕੁਦਰਤੀ ਆਫਤਾਂ ਨਾਲ ਕੁਦਰਤ ਅਪਣੇ ਹੋਣ ਦਾ ਅਹਿਸਾਸ ਦਿਵਾਉਂਦੀ ਹੈ
ਅਤੇ ਲੋਕਾਂ ਨੂੰ ਕੁਦਰਤ ਨਾਲ ਛੇੜਛਾੜ ਨਾ ਕਰਨ ਬਾਰੇ ਚੇਤਾਵਨੀ ਵੀ ਦਿੰਦੀ ਹੈ। ਭਾਰਤ ਵਿੱਚ ਕੇਦਾਰਨਾਥ ਖੇਤਰ ਵਿਚ ਆਏ ਹੜ੍ਹ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਕੁਦਰਤ ਕਿੰਨੇ ਭਾਰੀ ਪੈਮਾਨੇ ਤੇ ਤਬਾਹੀ ਮਚਾ ਸਕਦੀ ਹੈ। ਮੌਸਮ ਵਿਭਾਗ ਵੱਲੋਂ ਬਹੁਤ ਬਾਰ ਕੁਦਰਤੀ ਆਫ਼ਤਾਂ ਦੇ ਆਉਣ ਦੀਆਂ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ ਭਾਵੇਂ ਸਰਕਾਰ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਕਾਮਯਾਬ ਹੁੰਦੀ ਹੈ ਉਥੇ ਹੀ ਲੋਕਾਂ ਦਾ ਕਾਫੀ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਭਾਰਤ ਦੇ ਲੇਹ ਲਦਾਖ਼ ਵਿੱਚ ਆਏ ਭੂਚਾਲ ਦੇ
ਝਟਕਿਆਂ ਬਾਰੇ ਇਕ ਵੱਡੀ ਤਾਜਾ ਖਬਰ ਸਾਹਮਣੇ ਆ ਰਹੀ ਹੈਂ। ਪਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿਛਲੇ ਮਹੀਨੇ ਮਈ ਵਿੱਚ ਵੀ ਬਹੁਤ ਵਾਰ ਲੱਦਾਖ ਵਿਚ ਲੋਕਾਂ ਵੱਲੋਂ ਲਗਾਤਾਰ ਦੋ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਅਤੇ ਲੱਦਾਖ ਦੀ ਧਰਤੀ ਦੋ ਦਿਨ ਲਗਾਤਾਰ ਕੰਬਦੀ ਰਹੀ ਸੀ। ਜੂਨ ਵਿਚ ਫਿਰ ਤੋਂ ਇਕ ਮਹੀਨੇ ਬਾਅਦ ਲੇਹ ਲਦਾਖ਼ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਵਾਰ ਰਿਕਟਰ ਪੈਮਾਨੇ ਤੇ ਮਾਪੀ ਗਈ ਭੂਚਾਲ ਦੀ ਤੀਬਰਤਾ 4.6 ਦੱਸੀ ਜਾ ਰਹੀ ਹੈ।
ਲੇਹ ਲਦਾਖ ਵਿਚ ਆਏ ਇਸ ਭੂਚਾਲ ਦੇ ਝਟਕਿਆਂ ਦੀ ਖਬਰ ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜ਼ੀ ਦੁਆਰਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਭੂਚਾਲ ਦੇ ਆਉਣ ਕਾਰਨ ਲੇਹ ਲਦਾਖ ਵਿਚ ਕਿਸੇ ਵੀ ਕਿਸਮ ਦੇ ਕੋਈ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।

ਤਾਜਾ ਜਾਣਕਾਰੀ