ਹੁਣੇ ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਤਬਾਹੀ ਮਚਾਈ ਹੋਈ ਹੈ ਇਸ ਤੋਂ ਕੋਈ ਵੀ ਬਚ ਨਹੀ ਰਿਹਾ ਚਾਹੇ ਕੋਈ ਕਿਡਾ ਵੀ ਬੰਦਾ ਜਾਂ ਜਿਨ੍ਹਾਂ ਮਰਜੀ ਮਸ਼ਹੂਰ ਹੋਵੇ ਅਜਿਹੀ ਹੀ ਇਕ ਦਰਦਨਾਕ ਖਬਰ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਬ੍ਰਿਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉਹ 74 ਸਾਲ ਦੀ ਸੀ। ਹਿਲੇਰੀ ਨੂੰ ਹਾਰਰ ਫ਼ਿਲਮ ‘ਵਿਚਫਾਇੰਡਰ ਜਨਰਲ’ ‘ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਹਾਲੀਵੁੱਡ ਦੇ ਰਿਪੋਰਟਰ ਦੇ ਅਨੁਸਾਰ ਹਿਲੇਰੀ ਦੇ ਬੇਟੇ ਅਲੈਕਸ ਵਿਲੀਅਮਜ਼ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਲੈਕਸ ਨੇ ਆਪਣੇ ਫ਼ੇਸਬੁੱਕ ‘ਤੇ ਇੱਕ ਪੋਸਟ ਲਿਖ ਕੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਕੋਵਿਡ-19 ਨਾਲ ਲੜ ਰਹੀ ਸੀ।
ਦੱਸ ਦੇਈਏ ਕਿ ਹਿਲੇਰੀ ਦਾ ਜਨਮ ਇੰਗਲੈਂਡ ਦੇ ਲਿਵਰਪੂਲ ਵਿੱਚ ਹੋਇਆ ਸੀ। 1974 ‘ਚ ਹਿਲੇਰੀ ਨੇ ਟੈਲੇਂਟ ਏਜੰਟ ਡੰਕਨ ਹੀਥ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ 1989 ਵਿੱਚ ਤਲਾਕ ਹੋ ਗਿਆ ਸੀ। 1968 ‘ਚ ਹਿਲੇਰੀ ਨੇ ਮਾਈਕਲ ਰੀਵਜ਼ ਦੀ ਫਿਲਮ ‘ਵਿਚਫਾਇੰਡਰ ਜਨਰਲ’ ਨਾਲ ਵੱਡੇ ਪਰਦੇ ‘ਤੇ ਡੈਬਿਊ ਕੀਤਾ ਸੀ। ਅਦਾਕਾਰੀ ਤੋਂ ਸੰਨਿਆਸ ਲੈਣ ਤੋਂ ਬਾਅਦ ਹੀਥ ਨੇ ‘ਐਨ ਆਫੁਲੀ ਬਿਗ ਐਡਵੈਂਚਰ’ (An Awfully Big Adventure, 1995) ਅਤੇ ‘ਨੀਲ ਬਾਏ ਮਾਊਥ’ (Nil by Mouth, 1997) ਜਿਹੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ।
ਦੱਸ ਦੇਈਏ ਕਿ ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਹੁਣ ਤਕ 73,758 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 8958 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 344 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ