ਇਸ ਮਸ਼ਹੂਰ ਐਕਟਰਸ ਤੇ ਹੋਇਆ ਹ*ਮਲਾ
ਮੁੰਬਈ (ਬਿਊਰੋ)— ਫਿਲਮ ਅਭਿਨੇਤਰੀ ਮਾਹੀ ਗਿੱਲ ‘ਤੇ ਜਾਨਲੇਵਾ ਹ*ਮਲਾ ਕੀਤਾ ਗਿਆ। ਇਹੀ ਨਹੀਂ ਉਸ ਨਾਲ ਬਦਤਮੀਜ਼ੀ ਤੇ ਹੱਥੋਪਾਈ ਵੀ ਕੀਤੀ ਗਈ ਤੇ ਉਸ ਨੂੰ ਕਾਰ ‘ਚ ਲੁਕ ਕੇ ਜਾਨ ਬਚਾਉਣੀ ਪਈ। ਵਾਰਦਾਤ ਨੂੰ ਮਹਾਰਾਸ਼ਟਰ ਦੇ ਠਾਣੇ ‘ਚ ਉਗਰਾਹੀ ਕਰਨ ਵਾਲੇ ਇਕ ਗਿਰੋਹ ਨੇ ਅੰਜਾਮ ਦਿੱਤਾ। ਹ*ਮਲੇ ‘ਚ ਮਸ਼ਹੂਰ ਸਿਨੇਮਾਟੋਗ੍ਰਾਫਰ ਸੰਤੋਸ਼ ਥੁੰਡੀਅਲ ਜ਼ਖਮੀ ਹੋ ਗਿਆ। ਹ*ਮਲਾ ਉਸ ਸਮੇਂ ਹੋਇਆ, ਜਦੋਂ ਪੂਰੀ ਯੂਨਿਟ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਫਿਕਸਰ’ ਦਾ ਕਲਾਈਮੈਕਸ ਸ਼ੂਟ ਕਰ ਰਹੀ ਸੀ।
ਨਿਰਦੇਸ਼ਕ ਸੋਹਮ ਇਨ੍ਹੀਂ ਦਿਨੀਂ ਏਕਤਾ ਕਪੂਰ ਲਈ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ ‘ਚ ਮੁੱਖ ਭੂਮਿਕਾ ਮਾਹੀ ਗਿੱਲ ਨਿਭਾਅ ਰਹੀ ਹੈ। ਸੀਰੀਜ਼ ਦਾ ਕਲਾਈਮੈਕਸ ਸੀਨ ਬੁੱਧਵਾਰ ਨੂੰ ਠਾਣੇ ‘ਚ ਘੋੜਬੰਦਰ ਰੋਡ ਦੀ ਇਕ ਫੈਕਟਰੀ ‘ਚ ਫਿਲਮਾਇਆ ਜਾ ਰਿਹਾ ਸੀ। ਇਸ ਦੌਰਾਨ ਸ਼ਾਮ ਲਗਭਗ ਸਾਢੇ 4 ਵਜੇ 4 ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਲੋਕੇਸ਼ਨ ‘ਤੇ ਆਏ ਤੇ ਯੂਨਿਟ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਨੇ ਸ਼ੂਟਿੰਗ ਦੇ ਉਪਕਰਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ‘ਤੇ ਉਕਤ ਵਿਅਕਤੀਆਂ ਨੇ ਸੀਨੀਅਰ ਸਿਨੇਮਾਟੋਗ੍ਰਾਫਰ ਸੰਤੋਸ਼ ‘ਤੇ ਹ*ਮਲਾ ਕਰ ਦਿੱਤਾ। ਸੰਤੋਸ਼ ਨੂੰ ਇਸ ਹਮਲੇ ‘ਚ ਕਾਫੀ ਸੱਟ ਲੱਗੀ ਹੈ। ਉਸ ਦੇ ਮੱਥੇ ‘ਤੇ 10 ਟਾਂਕੇ ਲਗਾਏ ਗਏ ਹਨ।
ਪੁਲਸ ਸਾਹਮਣੇ ਕੁੱਟਮਾਰ
ਸੋਹਮ ਮੁਤਾਬਕ ਸੈੱਟ ‘ਤੇ ਹੰਗਾਮੇ ਦੀ ਸੂਚਨਾ ਪੁ*ਲਸ ਨੂੰ ਪਹਿਲਾਂ ਤੋਂ ਹੀ ਸੀ ਤੇ ਜਿਵੇਂ ਹੀ ਹੰਗਾਮਾ ਸ਼ੁਰੂ ਹੋਇਆ, ਪੁਲਸ ਨੇ ਅੰਦਰ ਆ ਕੇ ਗੇਟ ਬੰਦ ਕਰ ਦਿੱਤਾ। ਪੁ*ਲਸ ਦੇ ਸਾਹਮਣੇ ਵੀ ਕੁੱਟਮਾਰ ਜਾਰੀ ਰਹੀ। ਇਹੀ ਨਹੀਂ ਪੁਲਸ ਨੇ ਹ*ਮਲਾਵਰਾਂ ਨੂੰ ਫੜਨ ਦੀ ਬਜਾਏ ਸ਼ੂਟਿੰਗ ਦਾ ਸਾਰਾ ਸਾਮਾਨ ਜ਼ਬਤ ਕਰਨ ਦੀ ਧ*ਮਕੀ ਦਿੱਤੀ। ਪੁਲਸ ਦੇ ਡਰ ਤੋਂ ਯੂਨਿਟ ਦੇ ਲੋਕ ਹੁਣ ਇਸ ਮਾਮਲੇ ਦੀ ਸ਼ਿਕਾਇਤ ਕਰਨ ਤੋਂ ਵੀ ਕਤਰਾ ਰਹੇ ਹਨ।
ਹ*ਮਲੇ ਨਾਲ ਸਹਿਮੀ ਮਾਹੀ ਗਿੱਲ
ਮਾਹੀ ਗਿੱਲ ਇਸ ਹ*ਮਲੇ ਤੋਂ ਬਾਅਦ ਬੇਹੱਦ ਡਰੀ ਹੋਈ ਨਜ਼ਰ ਆਈ। ਹਮ*ਲਾਵਰਾਂ ਨੇ ਉਸ ਨਾਲ ਹੱਥੋਪਾਈ ਕੀਤੀ। ਖੁਦ ‘ਤੇ ਹਮਲੇ ਦੇ ਸ਼ੱਕ ਨੂੰ ਦੇਖਦਿਆਂ ਹੀ ਮਾਹੀ ਭੱਜ ਕੇ ਆਪਣੀ ਕਾਰ ‘ਚ ਲੁਕ ਗਈ ਤੇ ਜਾਨ ਬਚਾਈ। ਉਸ ਨੇ ਦੱਸਿਆ ਕਿ ਇਹ ਸਭ ਬਹੁਤ ਡਰਾਵਨਾ ਸੀ ਤੇ ਮੁੰਬਈ ਫਿਲਮ ਇੰਡਸਟਰੀ ਦੀ ਕਿਸੇ ਸ਼ੂਟਿੰਗ ਦੌਰਾਨ ਇਸ ਤਰ੍ਹਾਂ ਦੇ ਮਾਹੌਲ ਦਾ ਸਾਹਮਣਾ ਉਸ ਨੂੰ ਪਹਿਲੀ ਵਾਰ ਕਰਨਾ ਪਿਆ।
ਤਾਜਾ ਜਾਣਕਾਰੀ