ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਜਿੱਥੇ ਕਰੋਨਾ ਦੇ ਕਾਰਨ ਭਾਰੀ ਤਬਾਹੀ ਹੋਈ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ ਅਜੇ ਵੀ ਇਸ ਕਰੋਨਾ ਦੀ ਮਾਰ ਹੇਠ ਆਏ ਹੋਏ ਹਨ ਅਤੇ ਬਹੁਤ ਸਾਰੇ ਦੇਸ਼ਾਂ ਵਿਚ ਫਿਰ ਤੋਂ ਕਰੋਨਾ ਦੇ ਕੇਸ ਵਧਣ ਕਾਰਨ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਹਮਣੇ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਉਂਕੇ ਵਾਪਰਨ ਵਾਲੇ ਬਹੁਤ ਸਾਰੇ ਕੁਦਰਤੀ ਹਾਦਸੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਜਿੱਥੇ ਦੇਸ਼ ਅੰਦਰ ਸਮੁੰਦਰੀ ਤੂਫ਼ਾਨ,ਭੂਚਾਲ ਅਤੇ ਹੜ੍ਹ, ਜੰਗਲੀ ਅੱਗ, ਰਹੱਸਮਈ ਬਿਮਾਰੀਆ,ਅਸਮਾਨੀ ਬਿਜਲੀ ਅਤੇ ਮੌਸਮ ਦੀ ਤਬਦੀਲੀ ਕਾਰਨ ਵੀ ਕਈ ਤਰਾਂ ਦੇ ਭਿਆਨਕ ਹਾਦਸੇ ਵਾਪਰ ਰਹੇ ਹਨ।
ਜਿਨ੍ਹਾਂ ਵਿੱਚ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਇੱਥੇ ਵੱਡਾ ਭੁਚਾਲ ਆਇਆ ਹੈ, ਜਿੱਥੇ ਧਰਤੀ ਕੰਬ ਗਈ ਹੈ। ਜਿਸ ਬਾਰੇ ਹੋਰ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਅਫ਼ਗ਼ਾਨਿਸਤਾਨ ਵਿਚ ਭਿਆਨਕ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਜੋ ਕੇ ਕਾਬਲ ਰਾਜਧਾਨੀ ਦੇ ਨਜ਼ਦੀਕ ਫਾਇਜਾਬਾਦ ਵਿਚ ਆਇਆ ਹੈ। ਅੱਜ ਸਵੇਰੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 4.4 ਮਾਪੀ ਗਈ ਹੈ।
ਇਸ ਭੂਚਾਲ ਦਾ ਕੇਂਦਰ ਬਿੰਦੂ ਫਾਇਜਾਬਾਦ ਤੋਂ 148 ਕਿੱਲੋਮੀਟਰ ਦੱਖਣ ਵਿਚ ਧਰਤੀ ਤੋਂ 20 ਕਿਲੋਮੀਟਰ ਦੀ ਡੂੰਘਾਈ ਤੇ ਦੱਸਿਆ ਗਿਆ ਹੈ। ਨੈਸ਼ਨਲ ਸੈਂਟਰ ਆਫ ਸਿਸਮੌਲਜੀ ਦੇ ਅਨੁਸਾਰ ਸੋਮਵਾਰ ਨੂੰ ਆਏ ਇਸ ਭੂਚਾਲ ਦਾ ਸਮਾਂ 1:44 ਮਿੰਟ ਦੱਸਿਆ ਗਿਆ ਹੈ। ਜਿਸ ਬਾਰੇ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ ਹੈ। ਉੱਥੇ ਹੀ ਆਏ ਇਸ ਭੂਚਾਲ ਵਿੱਚ ਜਿੱਥੇ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।
ਪਰ ਅਫ਼ਗ਼ਾਨਿਸਤਾਨ ਵਿਚ ਆਏ ਇਸ ਭੂਚਾਲ਼ ਦੇ ਕਾਰਣ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਉੱਥੇ ਹੀ ਇਸ ਭੂਚਾਲ ਦੇ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਕਈ ਭਿਆਨਕ ਭੂਚਾਲ ਵੀ ਚੁੱਕੇ ਹਨ।
ਤਾਜਾ ਜਾਣਕਾਰੀ